ਬ੍ਰਾਜ਼ੀਲ : ਕਾਰਨੀਵਲ ''ਚ ਦਿਸੀ ਭਗਵਾਨ ਗਣੇਸ਼ ਦੀ ਝਾਂਕੀ, ਤਸਵੀਰਾਂ

02/26/2020 12:49:54 PM

ਰਿਓ ਡੀ ਜੇਨੇਰੀਓ (ਬਿਊਰੋ): ਬ੍ਰਾਜ਼ੀਲ ਦੀ ਰਾਜਧਾਨੀ ਰਿਓ ਡੀ ਜੇਨੇਰੀਓ ਵਿਚ 5 ਦਿਨੀਂ ਸਾਲਾਨਾ ਕਾਰਨੀਵਲ ਜਾਰੀ ਹੈ। ਸ਼ਨੀਵਾਰ ਤੋਂ ਸ਼ੁਰੂ ਹੋਇਆ ਕਾਰਨੀਵਲ ਬੁੱਧਵਾਰ ਨੂੰ ਖਤਮ ਹੋ ਜਾਵੇਗਾ। ਇਸ ਵਾਰ 13 ਸਾਂਬਾ ਸਕੂਲ ਵੱਖ-ਵੱਖ ਮੁੱਦਿਆਂ 'ਤੇ ਆਪਣੀਆਂ ਝਾਂਕੀਆਂ ਪੇਸ਼ ਕਰ ਰਹੇ ਹਨ। ਸਭ ਤੋਂ ਵਧੀਆ ਝਾਂਕੀ ਨੂੰ ਕਾਰਨੀਵਲ ਚੈਂਪੀਅਨ ਦਾ ਖਿਤਾਬ ਮਿਲੇਗਾ। ਇਹਨਾਂ ਵਿਚ ਪੇਰੋਲਾ ਨੇਗਰਾ ਸਪੈਸ਼ਲ ਗਰੁੱਪ ਸਾਂਬਾ ਸਕੂਲ ਨੇ ਭਗਵਾਨ ਗਣੇਸ਼ ਨਾਲ ਜੁੜੀ ਝਾਂਕੀ ਬਣਾਈ। ਗੌਰਤਲਬ ਹੈ ਕਿ 380 ਸਾਲ ਪੁਰਾਣੇ ਰਿਓ ਕਾਰਨੀਵਲ ਵਿਚ ਭਗਵਾਨ ਗਣੇਸ਼ ਦੀ ਝਾਂਕੀ ਸਾਰਿਆਂ ਦੇ ਆਕਰਸ਼ਣ ਦਾ ਕੇਂਦਰ ਰਹੀ।

ਕਾਰਨੀਵਲ ਦੀ ਸ਼ੁਰੂਆਤ 1640 ਤੋਂ ਹੋਈ ਮੰਨੀ ਜਾ ਰਹੀ ਹੈ ਪਰ ਇਸ ਵਿਚ ਮੁਖੌਟਿਆਂ ਦੇ ਨਾਲ ਹਿੱਸਾ ਲੈਣ ਵਾਲਿਆਂ ਦਾ ਚਲਨ ਕਾਰਨੀਵਲ ਦੇ 200 ਸਾਲ ਬਾਅਦ ਮਤਲਬ 1840 ਤੋਂ ਸ਼ੁਰੂ ਹੋਇਆ। ਇਹ ਚਲਨ ਇਟਲੀ ਕਾਰਨੀਵਲ ਤੋਂ ਆਇਆ ਸੀ। 1917 ਵਿਚ ਪਰੇਡ ਵਿਚ ਸਾਂਬਾ ਡਾਂਸਾਂ ਦਾ ਚਲਨ ਵਧਿਆ।

ਕਾਰਨੀਵਲ ਦੀਆਂ ਖਾਸ ਗੱਲਾਂ

- ਹਰੇਕ ਸਾਲ ਕਾਰਨੀਵਲ ਦੇਖਣ ਲਈ ਆਉਂਦੇ ਹਨ ਹਜ਼ਾਰਾਂ ਲੋਕ।

- ਕਾਰਨੀਵਲ 5 ਦਿਨ ਚੱਲਦਾ ਹੈ।

- 1917 ਵਿਚ ਇਸ ਵਿਚ ਸਾਂਬਾ ਪਰੇਡ ਨੂੰ ਕੀਤਾ ਗਿਆ ਸ਼ਾਮਲ।

- ਹਰੇਕ ਸਕੂਲ ਨੂੰ ਕਲਾ ਦੇ ਪ੍ਰਦਰਸ਼ਨ ਲਈ ਮਿਲਦਾ ਹੈ 1 ਘੰਟਾ।
 

Vandana

This news is Content Editor Vandana