ਔਰਤ ਦੀ ਬਹਾਦਰੀ ਨੇ ਖੁਦਕੁਸ਼ੀ ਕਰਨ ਜਾ ਰਹੇ ਵਿਅਕਤੀ ਦੀ ਬਚਾਈ ਜਾਨ (ਵੀਡੀਓ)

01/20/2018 3:33:21 AM

ਲੰਡਨ— ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨੀਂ ਇਕ ਬਹਾਦਰ ਔਰਤ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਦਰਅਸਲ ਇਸ ਔਰਤ ਨੇ ਆਪਣੀ ਸਮਝਾਰੀ ਨਾਲ ਇਕ ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਬਚਾ ਲਿਆ। ਪੂਰੀ ਘਟਨਾ ਰੇਲਵੇ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ ਹੈ। ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਵੀਡੀਓ ਹੁਣ ਵਾਇਰਲ ਹੋ ਗਈ ਹੈ। 38 ਸਕਿੰਟ ਦੀ ਇਸ ਵੀਡੀਓ 'ਚ ਦਿਖ ਰਿਹਾ ਹੈ ਕਿ ਪਲੇਟਫਾਰਮ 'ਤੇ ਖੜ੍ਹਾ ਇਕ ਸ਼ਖਸ ਅਚਾਨਕ ਤੇਜ਼ ਰਫਤਾਰ ਆਉਂਦੀ ਟਰੇਨ ਅੱਗੇ ਛਾਲ ਮਾਰਨ ਲਈ ਭੱਜਦਾ ਹੈ। ਉਦੋਂ ਹੀ ਨੇੜੇ ਖੜ੍ਹੀ ਇਕ ਔਰਤ ਉਸ ਨੂੰ ਪਿੱਛੇ ਵੱਲ ਖਿੱਚ ਲੈਂਦੀ ਹੈ। ਇਹ ਘਟਨਾ ਦੱਖਣੀ ਇੰਗਲੈਂਡ ਦੇ ਇਕ ਸਟੇਸ਼ਨ ਦੀ ਦੱਸੀ ਜਾ ਰਹੀ ਹੈ।

ਹਾਲਾਂਕਿ ਪੁਲਸ ਨੂੰ ਇਸ ਤਸਵੀਰ 'ਤੇ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸ਼ਖਸ ਕਾਫੀ ਪ੍ਰੇਸ਼ਾਨ ਸੀ ਤੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਜਾ ਫੈਸਲਾ ਕਰ ਲਿਆ ਸੀ। ਪਹਿਲਾਂ ਉਹ ਫੋਨ 'ਤੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ ਤੇ ਅਗਲੇ ਹੀ ਸਮੇਂ ਉੱਠ ਕੇ ਅਚਾਨਕ ਰੇਲ ਪਟੜੀ ਵੱਲੋਂ ਭੱਜਦਾ ਹੈ। ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਲਿੱਖਿਆ, 'ਇਸ ਕੰਪਨੀ ਦੇ ਟਰੇਨ ਡਰਾਇਵਰ ਦੇ ਤੌਰ 'ਤੇ ਮੈਂ ਇਸ ਔਰਤ ਦਾ ਧੰਨਵਾਦ ਕਰਨਾ ਚਾਹਾਂਗਾ। ਇਕ ਹੋਰ ਵਿਅਕਤੀ ਨੇ ਲਿੱਖਿਆ, 'ਟਰਿੰਗ' ਜਿਥੇ ਦੀ ਇਹ ਘਟਨਾ ਹੈ ਉਥੇ ਸੀ.ਸੀ.ਟੀ.ਵੀ. ਕੈਮਰਾ ਹੈ ਹੀ ਨਹੀਂ। ਇਹ ਨਕਲੀ ਵੀਡੀਓ ਹੈ।'