ਬਰੈਂਪਟਨ ਦੇ ਕ੍ਰਿਸ਼ਨਾ ਸਿੰਘ ਨੇ ਜਿੱਤੀ ਇਕ ਲੱਖ ਡਾਲਰ ਦੀ ਲਾਟਰੀ

10/05/2019 9:39:09 PM

ਬਰੈਂਪਟਨ— ਬਰੈਂਪਟਨ ਦੇ ਕ੍ਰਿਸ਼ਨਾ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਇਕ ਲੱਖ ਡਾਲਰ ਦੀ ਲਾਟਰੀ ਨਿਕਲੀ ਹੈ। ਕ੍ਰਿਸ਼ਨਾ ਸਿੰਘ ਨੇ 23 ਅਗਸਤ ਦੇ ਡਰਾਅ 'ਚ ਲੋਟੋ ਮੈਕਸ ਦੀ ਇਨਾਮੀ ਰਕਮ ਜਿੱਤੀ।

ਟੋਰਾਂਟੋ ਦੇ ਓ.ਐੱਲ.ਜੀ. ਪ੍ਰਾਈਜ਼ ਸੈਂਟਰ ਵਿਖੇ ਆਪਣਾ ਇਨਾਮ ਲੈਣ ਪੁੱਜੇ ਕ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਇਕ ਲੱਖ ਡਾਲਰ ਦੀ ਰਕਮ ਇਨਾਮ 'ਚ ਮਿਲਣ ਬਾਰੇ ਸੁਣ ਕੇ ਇਕ ਵਾਰ ਤਾਂ ਵਿਸ਼ਵਾਸ ਹੀ ਨਹੀਂ ਹੋਇਆ। ਇਕ ਮਸ਼ੀਨ ਸ਼ਾਪ 'ਚ ਕੰਮ ਕਰਦੇ ਕ੍ਰਿਸ਼ਨਾ ਸਿੰਘ ਨੇ ਕਿਹਾ ਕਿ ਇਨਾਮੀ ਰਕਮ ਉਸ ਦੀ ਜ਼ਿੰਦਗੀ ਬਦਲ ਦੇਵੇਗੀ। ਉਹ ਇਸ ਰਕਮ ਨਾਲ ਮਕਾਨ ਖਰੀਦਣ ਬਾਰੇ ਸੋਚ ਰਿਹਾ ਹੈ। ਕ੍ਰਿਸ਼ਨ ਸਿੰਘ ਨੇ ਇਨਾਮ ਜੇਤੂ ਲਾਟਰੀ ਟਿਕਟ ਮਿਸੀਸਾਗਾ ਦੀ ਇਕ ਦੁਕਾਨ ਤੋਂ ਖਰੀਦੀ ਸੀ।


Baljit Singh

Content Editor

Related News