ਨਵੰਬਰ ਨੂੰ ''ਹਿੰਦੂ ਹੈਰੀਟੇਜ ਮੰਥ'' ਵਜੋਂ ਮਨਾਵੇਗਾ ਬਰੈਂਪਟਨ

07/22/2017 12:01:17 AM

ਮਿਸੀਸਾਗਾ ਟੋਰਾਂਟੋ/ਕੈਨੇਡਾ (ਭੂਸ਼ਣ)-ਕੈਨੇਡਾ ਦੇ ਪ੍ਰਮੁੱਖ ਸ਼ਹਿਰ ਬਰੈਂਪਟਨ 'ਚ ਰਹਿੰਦੇ ਹਜ਼ਾਰਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਸ ਸਮੇਂ ਜ਼ਬਰਦਸਤ ਮਾਣ-ਸਨਮਾਨ ਮਿਲਿਆ, ਜਦੋਂ ਕੈਨੇਡਾ ਸਥਾਪਨਾ ਦੇ 150 ਸਾਲਾਂ ਦੌਰਾਨ ਪਹਿਲੀ ਵਾਰ ਓਂਟਾਰੀਓ ਪਾਰਲੀਮੈਂਟ ਨੇ ਨਵੰਬਰ ਮਹੀਨੇ ਨੂੰ ਇਸ ਸੂਬੇ 'ਚ ਹਿੰਦੂ ਹੈਰੀਟੇਜ ਮਹੀਨਾ ਮਨਾਉਣ ਦਾ ਫੈਸਲਾ ਲਿਆ ਹੈ।  
ਓਂਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਸਿਟੀ ਕੌਂਸਲ 'ਚ ਮਨਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੁੱਜੇ ਸਿਟੀ ਕੌਂਸਲਰ ਜੈਫ ਵੂਮੈਨ ਅਤੇ ਡਗ ਵਿਲਿਨਸ ਦੀ ਮੌਜਦੂਗੀ ਅਤੇ ਕੋਸ਼ਿਸ਼ਾਂ ਨਾਲ ਇਕ ਵਿਸ਼ੇਸ਼ ਸਮਾਗਮ ਨੂੰ ਆਯੋਜਿਤ ਕਰਦੇ ਹੋਏ ਦੋਵੇਂ ਸਿਟੀ ਕੌਂਸਲਰਾਂ ਨੇ ਦੱਸਿਆ ਕਿ ਬਰੈਂਪਟਨ ਦੀ ਸਮੂਹ ਕੌਂਸਲ ਦੇ ਸਹਿਯੋਗ ਨਾਲ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਹਿੰਦੂ ਹੈਰੀਟੇਜ ਮਹੀਨਾ ਮਨਾਉਣ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਹਿੰਦੂ ਧਰਮ ਨਾਲ ਜੁੜੇ ਵਿਸ਼ੇਸ਼ ਝੰਡੇ ਨੂੰ ਫਹਿਰਾਇਆ ਜਾਵੇਗਾ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਣਗੇ।  
ਇਸ ਪੂਰੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮਨਨ ਗੁਪਤਾ ਤੇ ਕੈਨੇਡੀਅਨ -ਹਿੰਦੂ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਜੋਸ਼ੀ ਨੇ ਦੱਸਿਆ ਕਿ 20ਵੀਂ ਸ਼ਤਾਬਦੀ ਦੇ ਸ਼ੁਰੂਆਤੀ ਸਮੇਂ 'ਚ ਹਿੰਦੂ ਭਾਈਚਾਰੇ ਨੇ ਕੈਨੇਡਾ ਦੇ ਓਂਟਾਰੀਓ ਸੂਬੇ 'ਚ ਪਹਿਲੀ ਵਾਰ ਕਦਮ ਰੱਖਿਆ ਸੀ। ਜਿਸਦੇ ਬਾਅਦ ਹਿੰਦੂ ਭਾਈਚਾਰੇ ਨਾਲ ਜੁੜੇ ਲੋਕਾਂ ਨੇ ਰਾਜਨੀਤੀ, ਬਿਜ਼ਨੈੱਸ, ਮੈਡੀਕਲ, ਵਿਗਿਆਨ ਤੇ ਸਮਾਜ ਸੇਵਾ ਆਦਿ ਦੇ ਖੇਤਰਾਂ 'ਚ ਸਖਤ ਮਿਹਨਤ ਨਾਲ ਕੰਮ ਕਰਦੇ ਹੋਏ ਕੈਨੇਡਾ ਦੀ ਤਰੱਕੀ 'ਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਹਿੰਦੂ ਭਾਈਚਾਰੇ ਨੇ ਬਰੈਂਪਟਨ ਸ਼ਹਿਰ ਨੂੰ ਕੈਨੇਡਾ ਦਾ ਸਭ ਤੋਂ ਵਧੀਆ ਸ਼ਹਿਰਾਂ 'ਚ ਸ਼ਾਮਲ ਕਰਵਾਉਣ 'ਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। 
ਇਸ ਸਮਾਗਮ 'ਚ ਅਭੈ ਦੇਵ ਸ਼ਾਸਤਰੀ, ਮਿਗਟਨ ਮਿਥਨ, ਦੇਵ ਕਪਿਲ, ਮਧੁਸੂਧਨ ਲਾਮਾ, ਸ਼ੰਭੂਦੱਤ ਸ਼ਰਮਾ, ਰਾਮਮੂਰਤੀ ਜੋਸ਼ੀ, ਭੀਮ ਸੇਨ ਕਾਲੀਆ, ਅਜੈ ਫੋਤੇਦਾਰ, ਨਿਕ ਮੈਂਗੀ, ਸੰਜੀਵ ਮਲਿਕ, ਸੁਭਾਸ਼ ਸ਼ਰਮਾ, ਰਾਕੇਸ਼ ਤ੍ਰਿਪਾਠੀ, ਜੈਫ ਲਾਲ, ਅਮਿਤ ਭੱਟ, ਅਵਿਨਾਸ਼ ਸੱਭਰਵਾਲ ਤੇ ਵਰਿੰਦਰ ਰਾਠੀ ਆਦਿ ਮੌਜੂਦ ਸਨ।