ਅਜਿਹੀਆਂ ਕੁੜੀਆਂ ਨਾਲ ਲਾਵਾਂ ਲੈਣ ਨੂੰ ਕਾਹਲੇ ਹੁੰਦੇ ਨੇ ਮੁੰਡੇ

01/15/2019 9:49:49 PM

ਨਵੀਂ ਦਿੱਲੀ— ਕਹਿੰਦੇ ਹਨ ਕਿ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਹਨ ਪਰ ਲੜਕਾ ਹੋਵੇ ਜਾਂ ਲੜਕੀ, ਉਹ ਆਪਣੇ ਲਾਈਫ ਪਾਰਟਨਰ 'ਚ ਕੁਝ ਖੂਬੀਆਂ ਜ਼ਰੂਰ ਚਾਹੁੰਦੇ ਹਨ। ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਪਾਰਟਨਰ ਕੇਅਰਿੰਗ, ਰਿਸਪੈਕਟ ਕਰਨ ਵਾਲਾ ਤੇ ਫਾਇਨੈਂਸ਼ਲੀ ਚੰਗਾ ਹੋਵੇ। ਇਸੇ ਤਰ੍ਹਾਂ ਲੜਕੇ ਵੀ ਆਪਣੀ ਪਾਰਟਨਰ 'ਚ ਕੁਝ ਖੂਬੀਆਂ ਚਾਹੁੰਦੇ ਹਨ ਤੇ ਜਦੋਂ ਉਨ੍ਹਾਂ ਨੂੰ ਲੜਕੀਆਂ 'ਚ ਉਹ ਸਾਰੀਆਂ ਖੂਬੀਆਂ ਮਿਲ ਜਾਂਦੀਆਂ ਹਨ ਤਾਂ ਉਹ ਉਸ ਨਾਲ ਝਟ ਮੰਗਨੀ ਤੇ ਫਟ ਵਿਆਹ ਦੀ ਸੋਚਦੇ ਹਨ।

ਆਤਮਵਿਸ਼ਵਾਸ
ਜ਼ਿਆਦਾਤਰ ਲੜਕਿਆਂ ਨੂੰ ਆਤਮਨਿਰਭਰ ਤੇ ਆਤਮਵਿਸ਼ਵਾਸੀ ਲੜਕੀਆਂ ਬਹੁਤ ਚੰਗੀਆਂ ਲੱਗਦੀਆਂ ਹਨ। ਜਦੋਂ ਉਨ੍ਹਾਂ ਨੂੰ ਕਿਸੇ ਲੜਕੀ 'ਚ ਦੋਵੇਂ ਚੀਜ਼ਾਂ ਦਿਖਦੀਆਂ ਹਨ ਤਾਂ ਲੜਕੇ ਉਸ ਦੇ ਸਾਹਮਣੇ ਦਿਲ ਦੀ ਗੱਲ ਰੱਖਣ 'ਚ ਦੇਰੀ ਨਹੀਂ ਕਰਦੇ।

ਸਮਝਦਾਰੀ
ਲੜਕਾ ਹੋਵੇ ਜਾਂ ਲੜਕੀ, ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਿਆਹ ਇਕ ਸਮਝਦਾਰ ਇਨਸਾਨ ਨਾਲ ਹੋਵੇ। ਜਦੋਂ ਲੜਕਿਆਂ ਨੂੰ ਆਪਣੀ ਗਰਲਫ੍ਰੈਂਡ ਸਮਾਰਟ ਤੇ ਸਮਝਦਾਰ ਲੱਗਣ ਲੱਗਦੀ ਹੈ ਤਾਂ ਉਹ ਉਸ ਨਾਲ ਵਿਆਹ ਦੀ ਠਾਣ ਲੈਂਦੇ ਹਨ। ਲੜਕਿਆਂ ਦਾ ਮੰਨਣਾ ਹੁੰਦਾ ਹੈ ਕਿ ਅਜਿਹੀਆਂ ਲੜਕੀਆਂ ਕਿਸੇ ਵੀ ਪਰੇਸ਼ਾਨੀ ਨੂੰ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੀਆਂ ਹਨ।

ਸਨਮਾਨ ਕਰਨ ਵਾਲੀਆਂ
ਹਰ ਲੜਕਾ ਚਾਹੁੰਦਾ ਹੈ ਕਿ ਉਸ ਦੀ ਪਾਰਟਨਰ ਉਸ ਦੀ ਤੇ ਉਸ ਦੇ ਪਰਿਵਾਰ ਦੀ ਇੱਜਤ ਕਰੇ। ਲੜਕੇ ਚਾਹੁੰਦੇ ਹਨ ਕਿ ਉਸ ਦੀ ਪਾਰਟਨਰ ਕਦੇ ਵੀ ਕਿਸੇ ਦਾ ਅਪਮਾਨ ਨਾ ਕਰੇ।

ਸਪੇਸ ਦੇਣਾ
ਲੜਕੀ ਹੋਵੇ ਜਾਂ ਲੜਕਾ, ਹਰ ਕੋਈ ਆਪਣੇ ਰਿਸ਼ਤੇ 'ਚ ਸਪੇਸ ਚਾਹੁੰਦਾ ਹੈ। ਲੜਕਿਆਂ ਨੂੰ ਆਪਣੀ ਫ੍ਰੀਡਮ ਨਾਲ ਬਹੁਤ ਪਿਆਰ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟਨਰ ਉਨ੍ਹਾਂ ਨੂੰ ਪੂਰਾ ਸਪੇਸ ਦੇਵੇ ਤਾਂ ਕਿ ਉਹ ਆਪਣੇ ਦੋਸਤਾਂ ਤੇ ਫੈਮਿਲੀ ਨਾਲ ਵੀ ਟਾਈਮ ਸਪੈਂਡ ਕਰ ਸਕਣ। ਜਦੋਂ ਉਨ੍ਹਾਂ ਨੂੰ ਆਪਣੀ ਗਰਲਫ੍ਰੈਂਡ 'ਚ ਇਹ ਖੂਬੀ ਦਿਖ ਜਾਂਦੀ ਹੈ ਤਾਂ ਉਹ ਉਸ ਦੇ ਨਾਲ ਵਿਆਹ ਕਰਨ ਲਈ ਬੇਕਰਾਰ ਹੋ ਜਾਂਦੇ ਹਨ।

ਕਮ ਟੂ ਪੁਆਇੰਟ
ਲੜਕਿਆਂ ਨੂੰ ਅਜਿਹੀਆਂ ਲੜਕੀਆਂ ਜ਼ਰਾ ਵੀ ਚੰਗੀਆਂ ਨਹੀਂ ਲੱਗਦੀਆਂ ਜੋ ਕਿ ਕਿਸੇ ਵੀ ਗੱਲ ਨੂੰ ਘੁਮਾ ਫਿਰਾ ਦੇ ਕਰਦੀਆਂ ਹੋਣ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟਨਰ ਹਰ ਗੱਲ ਉਸ ਨੂੰ ਕਮ ਟੂ ਪੁਆਇੰਟ 'ਚ ਦੱਸੇ। ਇੰਨਾਂ ਹੀ ਨਹੀਂ, ਉਹ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟਨਰ ਕੋਈ ਵੀ ਗੱਲ ਆਪਣੇ ਦਿਲ 'ਚ ਨਾ ਰੱਖੇ।

Baljit Singh

This news is Content Editor Baljit Singh