ਇਕੋਂ ਹੋਸਟਲ ''ਚ ਮੁੰਡੇ-ਕੁੜੀਆਂ ਰਹਿੰਦੇ ਹਨ ਇਕੱਠੇ, ਰੋਜ਼ ਕਰਦੇ ਨੇ ਪਾਰਟੀ

11/20/2017 5:37:45 AM

ਵਾਸ਼ਿੰਗਟਨ — ਅਮਰੀਕਾ ਦੀ ਮਸ਼ਹੂਰ ਯੂਨੀਵਰਸਿਟੀ ਲਿੰਕਨ ਯੂਨੀਵਰਸਿਟੀ ਨੇੜੇ ਇਕ ਹੋਸਟਲ ਇਨੀਂ ਦਿਨੀਂ ਚਰਚਾ 'ਚ ਹੈ। ਇੱਥੇ ਰਾਤ ਦੇ ਸਮੇਂ ਵਿਦਿਆਰਥੀ ਪਾਰਟੀ ਅਤੇ ਮਸਤੀ ਕਰਦੇ ਹਨ। ਅੰਦਰ ਦਾ ਨਜ਼ਾਰਾ ਦੇਖ ਕੇ ਇਕ ਵਾਰ ਤੁਸੀਂ ਇਸ ਨੂੰ ਹੋਸਟਲ ਮੰਨਣ ਤੋਂ ਇਨਕਾਰ ਕਰ ਸਕਦੇ ਹੋ। ਹੌਟ-ਬਾਥ ਟੱਬ, ਕੰਧਾਂ 'ਤੇ ਸਜਾਈਆਂ ਬੀਅਰ ਦੀਆਂ ਬੋਤਲਾਂ ਅਤੇ ਚੀਕਨ ਬਾਰਬੀਕਿਊ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਹੈ। 
ਲਿੰਕਨ ਯੂਨੀਵਰਸਿਟੀ 'ਚ ਪੱੜਣ ਵਾਲੇ ਮੁੰਡੇ-ਕੁੜੀਆਂ ਇਸ ਹੌਸਟਲ 'ਚ ਇਕੱਠੇ ਰਹਿੰਦੇ ਹਨ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ ਦੇ ਹੋਸਟਲ ਕਾਫੀ ਬੋਰਿੰਗ ਹਨ ਜਿਸ ਤੋਂ ਬਾਅਦ ਇੱਥੇ ਪੱੜਣ ਵਾਲੇ 21 ਸਾਲਾ ਹੈਨਰੀ ਨੇ ਹੋਸਟਲਜ਼ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ। 
ਗ੍ਰੇਜੂਏਟ ਹੋਣ ਤੋਂ ਬਾਅਦ ਹੈਨਰੀ ਨੇ ਯੂਨੀਵਰਸਿਟੀ ਨੇੜੇ ਹੀ ਇਕ ਹੋਸਟਲ ਖੋਲਿਆ ਅਤੇ ਉਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਿਸ ਨਾਲ ਇੱਥੇ ਰਹਿਣ ਵਾਲੇ ਵਿਦਿਆਰਥੀ ਪੜਾਈ ਤੋਂ ਬਾਅਦ ਮਸਤੀ ਕਰ ਸਕਣ ਅਤੇ ਉਨ੍ਹਾਂ ਨੂੰ ਘਰ ਜਿਹਾ ਅਹਿਸਾਸ ਵੀ ਹੋਵੇ। 
ਹੈਨਰੀ ਨੇ ਸਭ ਤੋਂ ਪਹਿਲਾਂ ਪੁਰਾਣੇ ਹੋਸਟਲ ਦੇ ਵਿਹੜੇ 'ਚ ਐਕਸਪੈਰੀਮੈਂਟ ਦੇ ਤੌਰ 'ਤੇ ਇਕ ਹੌਟ-ਬਾਥ ਟੱਬ , ਚਿਕਨ ਬਾਰਬੀਕਿਊਸ, ਡਾਂਸ ਲਈ ਮਿਊਜ਼ਿਕ ਸਿਸਟਮ, ਮੂਵੀਜ਼ ਦੇਖਣ ਲਈ ਪ੍ਰੋਜੈਕਟਰ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਥਾਂ ਨੂੰ ਸਜਾਇਆ, ਜਿਸ 'ਤੇ ਉਨ੍ਹਾਂ ਨੂੰ 85,000 ਰੁਪਏ ਦਾ ਖਰਚ ਕਰਨੇ ਗਏ। 
ਹੈਨਰੀ ਦਾ ਇਹ ਐਕਸਪੈਰੀਮੈਂਟ ਉਨ੍ਹਾਂ ਦੇ ਦੋਸਤਾਂ ਨੂੰ ਬਹੁਤ ਪਸੰਦ ਆਇਆ। ਆਪਣੇ ਘਰਾਂ ਤੋਂ ਦੂਰ ਰਹਿ ਰਹੇ ਵਿਦਿਆਰਥੀ ਦਿਨ ਭਰ ਦੀ ਪੜਾਈ ਤੋਂ ਬਾਅਦ ਇੱਥੇ ਮਸਤੀ ਕਰ ਸਕਦੇ ਹਨ। 
ਦੋਸਤਾਂ ਨੂੰ ਇਹ ਐਕਸਪੈਰੀਮੈਂਟ ਪਸੰਦ ਆਉਣ ਤੋਂ ਬਾਅਦ ਹੈਨਰੀ ਨੇ ਯੂਨੀਵਰਸਿਟੀ ਕੋਲ ਅਜਿਹੀ ਹੀ ਹੋਸਟਲ ਨੂੰ ਪਾਰਟੀ ਹਾਊਸ ਬਣਾ ਕੇ ਬਿਜਨੈੱਸ ਕਰਨ ਦਾ ਫੈਸਲਾ ਲਿਆ ਹੈ। ਉਸ ਨੂੰ ਉਮੀਦ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਹੋਸਟਲਜ਼ ਵਿਦਿਆਰਥੀਆਂ ਨੂੰ ਜ਼ਰੂਰ ਪਸੰਦ ਆਉਣਗੇ।