ਬ੍ਰਿਸਬੇਨ ''ਚ ਲਾਪਤਾ ਹੋਇਆ ਸੀ 7 ਸਾਲਾ ਲੜਕਾ, ਪੁਲਸ ਨੇ ਡੇਢ ਘੰਟੇ ''ਚ ਲੱਭਿਆ

06/29/2017 6:58:03 PM

ਬ੍ਰਿਸਬੇਨ— ਆਸਟਰੇਲੀਆ ਦੇ ਬ੍ਰਿਸਬੇਨ 'ਚ ਲਾਪਤਾ ਹੋਇਆ 7 ਸਾਲਾ ਬੱਚਾ ਸੁਰੱਖਿਅਤ ਮਿਲ ਗਿਆ ਹੈ। ਇਹ ਬੱਚਾ ਦੱਖਣੀ ਆਸਟਰੇਲੀਆ 'ਚ ਵੀਰਵਾਰ ਦੀ ਦੁਪਹਿਰ ਨੂੰ ਤਕਰੀਬਨ 2.00 ਵਜੇ ਬ੍ਰਿਸਬੇਨ ਦੇ ਸਾਊਥ ਬੈਂਕ 'ਚ ਗੁੱਡਵਿਲ ਬ੍ਰਿਜ ਤੋਂ ਲਾਪਤਾ ਹੋ ਗਿਆ ਸੀ। ਬੱਚੇ ਨੂੰ ਆਖਰੀ ਵਾਰ ਇਸੇ ਬ੍ਰਿਜ 'ਤੇ ਦੇਖਿਆ ਗਿਆ ਸੀ। 
ਪੁਲਸ ਨੇ ਲੜਕੇ ਦੀ ਭਾਲ ਲਈ ਜਨਤਾ ਨੂੰ ਮਦਦ ਦੀ ਅਪੀਲ ਕੀਤੀ ਸੀ। ਲੜਕੇ ਦੇ ਮਾਤਾ-ਪਿਤਾ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਸ ਨੇ ਤਕਰੀਬਨ ਡੇਢ ਘੰਟੇ ਵਿਚ ਹੀ ਲੜਕੇ ਦੀ ਭਾਲ ਕਰ ਲਈ। ਲੜਕੇ ਦੀ ਭਾਲ ਬ੍ਰਿਸਬੇਨ ਸਥਿਤ ਤਾਰਾਗਿੰਡੀ 'ਚ ਕੀਤੀ ਗਈ ਅਤੇ ਉਸਦੇ ਪਰਿਵਾਰ ਨੂੰ ਸੌਂਪਿਆ ਗਿਆ। ਲੜਕੇ ਦੇ ਘਰ ਵਾਪਸ ਆਉਣ ਤੋਂ ਬਾਅਦ ਕੁਈਨਜ਼ਲੈਂਡ ਪੁਲਸ ਨੇ ਮੀਡੀਆ ਅਤੇ ਜਨਤਾ ਦਾ ਧੰਨਵਾਦ ਕੀਤਾ।