ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)

07/22/2022 3:13:39 PM

ਬੋਸਟਨ - ਅਮਰੀਕਾ ਦੇ ਬੋਸਟਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਵੀਰਵਾਰ ਸਵੇਰੇ ਇਕ ਪੁਲ ਤੋਂ ਲੰਘ ਰਹੀ ਮੈਟਰੋ ਟਰੇਨ ਵਿਚ ਅੱਗ ਲੱਗ ਗਈ। ਅੱਗ ਉਸ ਸਮੇਂ ਲੱਗੀ ਜਦੋਂ ਟਰੇਨ ਮਿਸਟਿਕ ਨਦੀ ਨੂੰ ਪਾਰ ਕਰ ਰਹੀ ਸੀ। ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਵਿਚੋਂ ਬਾਹਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਥੇ ਹੀ ਇਕ ਯਾਤਰੀ ਨੇ ਅੱਗ ਦੀ ਘਟਨਾ ਤੋਂ ਘਬਰਾ ਕੇ ਹੇਠਾਂ ਮਿਸਟਿਕ ਨਦੀ ਵਿਚ ਹੀ ਛਾਲ ਮਾਰ ਦਿੱਤੀ, ਜਿਸ ਨੂੰ ਬਾਅਦ ਵਿਚ ਅਧਿਕਾਰੀਆਂ ਵੱਲੋਂ ਸੁਰੱਖਿਅਤ ਬਚਾਅ ਲਿਆ ਗਿਆ। ਇਸ ਸਾਰੀ ਘਟਨਾ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: ਗਲੋਬਲ ਸਟੂਡੈਂਟ ਪੁਰਸਕਾਰ 2022 ਦੀ ਸੂਚੀ 'ਚ 3 ਭਾਰਤੀ ਵਿਦਿਆਰਥੀ ਸ਼ਾਮਲ, ਮਿਲੇਗਾ ਵੱਡਾ ਇਨਾਮ

 

ਟਰੇਨ ਵਿੱਚ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਕਾਰਜਾਂ ਲਈ ਟੀਮਾਂ ਨੂੰ ਬੁਲਾਇਆ ਗਿਆ। ਸ਼ੁਰੂਆਤੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਦੇ ਜਿਸ ਹਿੱਸੇ 'ਚ ਅੱਗ ਲੱਗੀ, ਉੱਥੇ ਕਿਸੇ ਕਾਰਨ ਸਾਈਡ ਪੈਨਲ 'ਚ ਅੱਗ ਲੱਗ ਗਈ ਅਤੇ ਇਹ ਹੌਲੀ-ਹੌਲੀ ਫੈਲ ਗਈ। ਇਸ ਦੌਰਾਨ, ਮੈਸੇਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ (ਐੱਮ.ਬੀਟੀ.ਏ.) ਵੱਲੋਂ ਦੱਸਿਆ ਗਿਆ ਕਿ ਵੀਰਵਾਰ ਸਵੇਰੇ, ਔਰੇਂਜ ਲਾਈਨ ਮੈਟਰੋ ਟਰੇਨ ਵੈਲਿੰਗਟਨ ਅਤੇ ਅਸੈਂਬਲੀ ਸਟੇਸ਼ਨ ਦੇ ਵਿਚਕਾਰ ਪੁਲ ਨੂੰ ਪਾਰ ਕਰ ਰਹੀ ਸੀ, ਉਦੋਂ ਯਾਤਰਾ ਦੌਰਾਨ ਇੰਜਣ ਵਾਲੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲੀ। ਮੈਸੇਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: 5ਵੀਂ ਵਾਰ ਜੌੜੇ ਬੱਚੇ ਪੈਦਾ ਹੋਣ ’ਤੇ ਘਰੋਂ ਕੱਢੀ ਪਤਨੀ; ਬੱਚਿਆਂ ਨੂੰ ਬੋਲੀ ਮਾਂ- ਮੈਂ ਤੁਹਾਨੂੰ ਨਹੀਂ ਛੱਡਾਂਗੀ

 

PunjabKesari


cherry

Content Editor

Related News