ਬ੍ਰਿਟਿਸ਼ ਪੀ.ਐੱਮ. ਪਹੁੰਚੇ ਯੂਕ੍ਰੇਨ, ਸੜਕਾਂ ''ਤੇ ਤੁਰਦੇ ਦਿਸੇ ਜਾਨਸਨ ਅਤੇ ਜ਼ੇਲੇਂਸਕੀ

04/10/2022 6:20:14 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਯੁੱਧਗ੍ਰਸਤ ਯੂਕ੍ਰੇਨ ਪਹੁੰਚੇ ਅਤੇ ਉਹਨਾਂ ਨੇ ਯੂਕ੍ਰੇਨ ਨੂੰ ਆਰਥਿਕ ਅਤੇ ਫ਼ੌਜੀ ਮਦਦ ਦੀ ਪੇਸ਼ਕਸ਼ ਕੀਤੀ। ਜਾਨਸਨ ਦੇ ਦੌਰੇ ਦਾ ਉਦੇਸ਼ ਯੂਕ੍ਰੇਨ ਨਾਲ ਬ੍ਰਿਟੇਨ ਦੀ ਇਕਜੁੱਟਤਾ ਨੂੰ ਦਰਸਾਉਣਾ ਹੈ। ਜਾਨਸਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਂਸਕੀ ਨਾਲ ਮਿਲਟਰੀ ਅਤੇ ਆਰਥਿਕ ਸਹਾਇਤਾ 'ਤੇ ਵਿਆਪਕ ਚਰਚਾ ਕੀਤੀ ਅਤੇ ਰੂਸ ਨਾਲ ਚੱਲ ਰਹੇ ਯੁੱਧ ਵਿੱਚ ਦੇਸ਼ ਦੀ ਮਦਦ ਕਰਨ ਲਈ 120 ਬਖਤਰਬੰਦ ਵਾਹਨ ਅਤੇ ਨਵੀਂ ਐਂਟੀ-ਸ਼ਿਪ ਮਿਜ਼ਾਈਲ ਪ੍ਰਣਾਲੀਆਂ ਸੌਂਪੀਆਂ। ਬੋਰਿਸ ਜਾਨਸਨ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਯੂਕਰੇਨ ਦੇ ਲੋਕ ਸ਼ੇਰ ਹਨ ਅਤੇ ਤੁਸੀਂ ਉਨ੍ਹਾਂ ਦੀ ਗਰਜ ਹੋ।

 

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦੀ ਚਿਤਾਵਨੀ, ਰੂਸੀ ਹਮਲੇ ਸਿਰਫ ਯੂਕ੍ਰੇਨ ਤੱਕ ਸੀਮਤ ਨਹੀਂ ਰਹਿਣਗੇ

ਬ੍ਰਿਟੇਨ ਵਿੱਚ ਯੂਕ੍ਰੇਨੀ ਦੂਤਘਰ ਨੇ ਦੁਪਹਿਰ ਨੂੰ ਇੱਕ ਟਵੀਟ ਵਿੱਚ ਕੀਵ ਵਿੱਚ ਉਹਨਾਂ ਦੇ ਆਉਣ ਦਾ ਖੁਲਾਸਾ ਕੀਤਾ ਅਤੇ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਹ ਜ਼ੇਲੇਂਸਕੀ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕੀਵ ਇੰਡੀਪੈਂਡੈਂਟ ਲਈ ਇੱਕ ਰਿਪੋਰਟਰ ਨੇ ਜਾਨਸਨ ਅਤੇ ਜ਼ੇਲੇਂਸਕੀ ਦਾ ਇੱਕ ਵੀਡੀਓ ਟਵੀਟ ਕੀਤਾ ਅਤੇ ਲਿਖਿਆ ਕਿ ਇੰਟਰਨੈੱਟ 'ਤੇ ਹੁਣ ਤੱਕ ਦੇ ਸਭ ਤੋਂ ਮਹਾਨ ਵੀਡੀਓਜ਼ ਵਿੱਚੋਂ ਇੱਕ। ਵੀਡੀਓ ਵਿੱਚ ਜ਼ੇਲੇਂਸਕੀ ਅਤੇ ਜਾਨਸਨ ਸੈਨਿਕਾਂ ਦੇ ਇੱਕ ਚੱਕਰ ਦੇ ਵਿੱਚ ਨਿਡਰਤਾ ਨਾਲ ਕੀਵ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਉਹ ਯੁੱਧ ਕਾਰਨ ਸ਼ਹਿਰ ਵਿਚ ਹੋਈ ਤਬਾਹੀ ਨੂੰ ਦੇਖਦੇ ਹਨ ਅਤੇ ਸਥਾਨਕ ਲੋਕਾਂ ਨਾਲ ਗੱਲ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ ਯੂਕ੍ਰੇਨ ਨੂੰ ਦਿੱਤੀ ਗਈ ਸਹਾਇਤਾ ਲਈ ਜਸਟਿਨ ਟਰੂਡੋ ਦਾ ਕੀਤਾ ਧੰਨਵਾਦ 

ਜਾਨਸਨ ਨੇ ਕਿਹਾ ਕਿ ਯੂਕ੍ਰੇਨ ਨੇ ਔਕੜਾਂ ਨੂੰ ਪਾਰ ਕਰ ਲਿਆ ਹੈ ਅਤੇ ਰੂਸੀ ਫ਼ੌਜਾਂ ਨੂੰ ਕੀਵ ਦੇ ਦਰਵਾਜ਼ੇ ਤੋਂ ਧੱਕ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਰਾਸ਼ਟਰਪਤੀ ਜ਼ੇਲੇਂਸਕੀ ਦੀ ਬਿਹਤਰੀਨ ਅਗਵਾਈ ਕਾਰਨ ਅਤੇ ਯੂਕ੍ਰੇਨ ਦੀ ਜਨਤਾ ਦੀ ਬਹਾਦਰੀ ਕਾਰਨ ਹੈ ਕਿ ਕਿਉਂਕਿ ਪੁਤਿਨ ਦੇ ਟੀਚੇ ਅਸਫਲ ਹੋ ਰਹੇ ਹਨ। ਮੈਂ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਚੱਲ ਰਹੀ ਲੜਾਈ ਵਿੱਚ ਯੂਕੇ ਉਸ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਤ੍ਰਾਸਦੀ ਨੂੰ ਖਤਮ ਕਰਨ ਲਈ ਖੁਦ ਦੇ ਮਿਲਟਰੀ ਅਤੇ ਆਰਥਿਕ ਸਮਰਥਨ ਨੂੰ ਅੱਗੇ ਵਧਾ ਰਹੇ ਹਾਂ ਅਤੇ ਇਕ ਗਲੋਬਲ ਗਠਜੋੜ ਬਣਾ ਰਹੇ ਹਾਂ ਅਤੇ ਇਹ ਯਕੀਨੀ ਬਣਾਉਣਾ ਕਿ ਯੂਕ੍ਰੇਨ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਬਣਿਆ ਰਹੇ ਅਤੇ ਅੱਗੇ ਵਧੇ।" ਉੱਥੇ ਜ਼ੇਲੇਂਸਕੀ ਨੇ ਆਪਣੇ ਦੇਸ਼ ਲਈ ਬ੍ਰਿਟੇਨ ਦੇ ਫੈਸਲਾਕੁੰਨ ਅਤੇ ਮਹੱਤਵਪੂਰਨ ਸਮਰਥਨ ਦਾ ਸਵਾਗਤ ਕੀਤਾ ਅਤੇ ਹੋਰ ਪੱਛਮੀ ਸਹਿਯੋਗੀਆਂ ਨੂੰ ਮਾਸਕੋ 'ਤੇ ਦਬਾਅ ਵਧਾਉਣ ਦੀ ਅਪੀਲ ਕੀਤੀ।
 

Vandana

This news is Content Editor Vandana