ਬੋਰਿਸ ਜਾਨਸਨ ਹੋਏ ਫਿੱਟ, ਸੋਮਵਾਰ ਤੋਂ ਡਾਊਨਿੰਗ ਸਟ੍ਰੀਟ ''ਚ ਸੰਭਾਲਣਗੇ ਕੰਮ

04/26/2020 8:19:07 PM

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੋਮਵਾਰ ਤੋਂ ਇਥੇ 10 ਡਾਊਨਿੰਗ ਸਟ੍ਰੀਟ ਵਿਚ ਕੰਮਕਾਜ ਸ਼ੁਰੂ ਕਰਨਗੇ। ਜਾਨਸਨ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਗਏ ਸਨ ਤੇ ਸਿਹਤ ਜ਼ਿਆਦਾ ਖਰਾਬ ਹੋਣ ਕਾਰਣ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਤਿੰਨ ਹਫਤਿਆਂ ਬਾਅਦ ਕੰਮ 'ਤੇ ਪਰਤ ਰਹੇ ਹਨ।

ਹਸਪਤਾਲ ਤੋਂ 12 ਅਪ੍ਰੈਲ ਨੂੰ ਛੁੱਟੀ ਮਿਲਣ ਤੋਂ ਬਾਅਦ ਤੋਂ ਹੀ ਉਹ ਬਕਿੰਘਮਸ਼ਾਇਰ ਵਿਚ ਸਿਹਤ ਸੇਵਾਵਾਂ ਦਾ ਲਾਭ ਲੈ ਰਹੇ ਸਨ ਤੇ ਉਹਨਾਂ ਨੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੂੰ ਇੰਚਾਰਜ ਨਿਯੁਕਤ ਕੀਤਾ ਸੀ। ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਡਾਊਨਿੰਗ ਸਟ੍ਰੀਟ ਪਰਤ ਰਹੇ ਹਨ। ਕੰਮ ਸੰਭਾਲਣ ਤੋਂ ਬਾਅਦ ਜਾਨਸਨ 'ਪ੍ਰਧਾਨ ਮੰਤਰੀ ਪ੍ਰਸ਼ਨ' (ਪੀ.ਐਮ.ਕਿਊ.) ਵਿਚ ਵਿਰੋਧੀ ਧਿਰ ਦੇ ਨੇਤਾ ਕੇਰ ਸਟਾਰਮਰ ਦੇ ਨਾਲ ਬਹਿਸ ਕਰ ਸਕਦੇ ਹਨ। ਸਟਾਰਮਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਲੇਬਰ ਪਾਰਟੀ ਦੇ ਨੇਤਾ ਚੁਣੇ ਗਏ ਹਨ ਤੇ ਸੰਸਦ ਵਿਚ ਦੋਵੇਂ ਪਹਿਲੀ ਵਾਰ ਆਹਮਣੇ-ਸਾਹਮਣੇ ਹੋਣਗੇ। ਸਟਾਰਮਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਸਰਕਾਰ ਵਲੋਂ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਕਿਸੇ ਯੋਜਨਾ 'ਤੇ ਚਰਚਾ ਤੋਂ ਇਨਕਾਰ ਨਾਲ ਹੋਰ ਦੇਸ਼ਾਂ ਤੋਂ ਪਿੱਛੜਨ ਦਾ ਖਤਰਾ ਹੈ।


Baljit Singh

Content Editor

Related News