UK ਦੇ 56 ਸਾਲਾ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਰਚਾਇਆ ਤੀਜਾ ਵਿਆਹ

05/30/2021 9:55:48 AM

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿਚ ਇਕ ਗੁਪਤ ਸਮਾਰੋਹ ਵਿਚ ਆਪਣੀ 33 ਸਾਲਾ ਮੰਗੇਤਰ ਕੈਰੀ ਸਾਇਮੰਡਜ਼ ਨਾਲ ਵਿਆਹ ਰਚਾ ਲਿਆ ਹੈ। 'ਦਿ ਸਨ ਅਤੇ ਦਿ ਮੇਲ' ਦੀਆਂ ਰਿਪੋਰਟਾਂ ਵਿਚ ਇਹ ਖ਼ੁਲਾਸਾ ਕੀਤਾ ਗਿਆ ਹੈ। ਦੋਵੇਂ ਅਖਬਾਰਾਂ ਦਾ ਕਹਿਣਾ ਹੈ ਕਿ ਸਮਾਰੋਹ ਦੇ ਆਖਰੀ ਸਮੇਂ ਮਹਿਮਾਨਾਂ ਨੂੰ ਬੁਲਾਇਆ ਗਿਆ ਅਤੇ ਵਿਆਹ ਦੀਆਂ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਜਾਨਸਨ ਦੇ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਸੀ। ਬੌਰਿਸ ਜਾਨਸਨ ਦਾ ਇਹ ਤੀਜਾ ਵਿਆਹ ਹੈ।

56 ਸਾਲਾ ਜਾਨਸਨ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਨਾਲ ਤਲਾਕ ਤੋਂ ਪਹਿਲਾਂ ਹੀ 2019 ਵਿਚ ਸਾਇਮੰਡਸ ਨਾਲ ਡਾਊਨਿੰਗ ਸਟ੍ਰੀਟ ਵਿਚ ਆਪਣੀ ਸਰਕਾਰੀ ਰਿਹਾਇਸ਼ ਵਿਚ ਚਲੇ ਗਏ ਸਨ।

'ਦਿ ਸਨ ਅਤੇ ਦਿ ਮੇਲ' ਅਨੁਸਾਰ, ਲੰਡਨ ਦਾ ਮੁੱਖ ਰੋਮਨ ਕੈਥੋਲਿਕ ਗਿਰਜਾਘਰ 10ਡਾਊਨਿੰਗ ਸਟ੍ਰੀਟ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ 'ਤੇ ਹੈ, ਜਿੱਥੇ ਬੌਰਿਸ ਜਾਨਸਨ ਹੁਣਾ ਨੇ ਵਿਆਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਇਸ ਦੇ ਨਾਲ ਹੀ ਇੰਗਲੈਂਡ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਕਾਰਨ ਵਿਆਹ ਸਮਾਰੋਹਾਂ ਵਿਚ 30 ਤੋਂ ਵੱਧ ਲੋਕ ਨਹੀਂ ਸ਼ਾਮਲ ਹੋ ਸਕਦੇ ਹਨ। ਜਾਨਸਨ ਅਤੇ ਸਾਇਮੰਡਜ਼ ਨੇ ਫਰਵਰੀ 2020 ਵਿਚ ਆਪਣੀ ਮੰਗਣੀ ਦੀ ਘੋਸ਼ਣਾ ਕੀਤੀ ਸੀ ਅਤੇ ਉਨ੍ਹਾਂ ਦਾ ਇਕ ਸਾਲਾ ਪੁੱਤਰ ਵੀ ਹੈ। ਪੁੱਤਰ ਦਾ ਨਾਮ ਵਿਲਫ੍ਰੈਡ ਹੈ। 

ਇਹ ਵੀ ਪੜ੍ਹੋ- 7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ

ਇਹ ਵੀ ਪੜ੍ਹੋ- ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ

'ਦਿ ਸਨ' ਅਨੁਸਾਰ, ਦੁਪਹਿਰ ਤਕਰੀਬਨ 1:30 ਵਜੇ ਚਰਚ ਨੂੰ ਅਚਾਨਕ ਸੈਲਾਨੀਆਂ ਤੋਂ ਖਾਲੀ ਕਰ ਦਿੱਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਜਾਨਸਨ ਅਤੇ ਉਨ੍ਹਾਂ ਦੀ ਮੰਗੇਤਰ ਕੈਰੀ ਸਾਇਮੰਡਜ਼ ਲਿਮੋਜ਼ਿਨ ਵਿਚ ਇੱਥੇ ਪਹੁੰਚੇ। 1822 ਵਿਚ ਲਾਰਡ ਲਿਵਰਪੂਲ ਵੱਲੋਂ ਮੈਰੀ ਚੈਸਟਰ ਨਾਲ ਦੂਜੇ ਵਿਆਹ ਮਗਰੋਂ ਜਾਨਸਨ ਬ੍ਰਿਟਿਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਦਫ਼ਤਰ ਵਿਚ ਰਹਿੰਦੇ ਹੋਏ ਵਿਆਹ ਰਚਾਇਆ ਹੈ।

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev