ਬੋਰਿਸ ਜਾਨਸਨ ਦੇਣਗੇ ਅਸਤੀਫ਼ਾ! ਨਵਾਂ ਨੇਤਾ ਚੁਣੇ ਜਾਣ ਤੱਕ ਬਣੇ ਰਹਿਣਗੇ UK ਦੇ ਪ੍ਰਧਾਨ ਮੰਤਰੀ

07/07/2022 3:24:38 PM

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾ ਛੱਡਣ ਲਈ ਸਹਿਮਤੀ ਪ੍ਰਗਟ ਕੀਤੀ ਹੈ, ਜਿਸ ਨਾਲ ਇੱਕ ਨਵੇਂ ਟੋਰੀ ਨੇਤਾ ਲਈ ਚੋਣ ਸ਼ੁਰੂ ਹੋ ਗਈ, ਜੋ ਨਵਾਂ ਪ੍ਰੀਮੀਅਰ ਬਣੇਗਾ। 

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੂੰ ਖੇਡ ਮੈਦਾਨ 'ਚ ਸ਼ਰੇਆਮ ਗੋਲੀ ਮਾਰ ਕੀਤਾ ਕਤਲ, ਦੇਖੋ ਵੀਡੀਓ

58 ਸਾਲਾ ਜਾਨਸਨ 10 ਡਾਊਨਿੰਗ ਸਟ੍ਰੀਟ 'ਤੇ ਉਦੋਂ ਤੱਕ ਇੰਚਾਰਜ ਬਣੇ ਰਹਿਣਗੇ, ਜਦੋਂ ਤੱਕ ਕਿ ਅਕਤੂਬਰ ਨੂੰ ਹੋਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਦੇ ਸਮੇਂ ਤੱਕ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। ਉਨ੍ਹਾਂ ਦੇ ਵੀਰਵਾਰ ਨੂੰ ਬਾਅਦ ਵਿਚ ਰਸਮੀ ਤੌਰ 'ਤੇ ਅਸਤੀਫੇ ਦਾ ਐਲਾਨ ਕਰਨ ਦੀ ਉਮੀਦ ਹੈ।

 

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਇਕ ਹੋਰ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

 

ਇਹ ਕਦਮ ਕਈ ਦਿਨਾਂ ਦੇ ਉੱਚ ਡਰਾਮੇ ਅਤੇ ਮੰਗਲਵਾਰ ਤੋਂ ਉਨ੍ਹਾਂ ਦੀ ਕੈਬਨਿਟ ਤੋਂ ਅਸਤੀਫ਼ਿਆਂ ਦੀ ਇੱਕ ਨਿਰੰਤਰ ਧਾਰੀ ਅਤੇ ਰਿਸ਼ੀ ਸੁਨਕ ਦੀ ਜਗ੍ਹਾ ਲੈਣ ਵਾਲੇ ਉਨ੍ਹਾਂ ਦੇ ਨਵੇਂ ਨਿਯੁਕਤ ਚਾਂਸਲਰ ਵੱਲੋਂ ਇੱਕ ਜਨਤਕ ਪੱਤਰ ਲਿਖ ਕੇ ਉਨ੍ਹਾਂ ਨੂੰ "ਹੁਣ ਜਾਣ" ਲਈ ਕਹਿਣ ਦੇ ਕੁਝ ਮਿੰਟਾਂ ਬਾਅਦ ਆਇਆ ਹੈ। ਦੱਸ ਦੇਈਏ ਕਿ ਮੰਗਲਵਾਰ ਸ਼ਾਮ ਤੋਂ, 50 ਤੋਂ ਵੱਧ ਮੰਤਰੀਆਂ ਨੇ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਵਿੱਚ ਖਜ਼ਾਨੇ ਦੇ ਚਾਂਸਲਰ ਰਿਸ਼ੀ ਸੁਨਕ ਅਤੇ ਪਾਕਿਸਤਾਨੀ ਮੂਲ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਸ਼ਾਮਲ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਵੈਲੇ ਦੀ ਰੂਸੀ ਹਮਲੇ 'ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry