ਜਦੋਂ ਬੱਚੇ ਨੇ ਬ੍ਰਿਟਿਸ਼ ਪੀ.ਐੱਮ. ਨੂੰ ਪੁੱਛਿਆ- ਕੀ ਇਸ ਕੋਰੋਨਾ ਕਾਲ ''ਚ ਸੈਂਟਾ ਆਵੇਗਾ?

11/27/2020 11:54:59 AM

ਲੰਡਨ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਨੇ ਨਾ ਸਿਰਫ ਲੋਕਾਂ ਦੀ ਜ਼ਿੰਦਗੀ 'ਤੇ ਅਸਰ ਪਾਇਆ ਹੈ ਸਗੋਂ ਦੁਨੀਆ ਵਿਚ ਤਿਉਹਾਰ ਮਨਾਉਣ ਦੇ ਢੰਗ ਨੂੰ ਵੀ ਬਦਲ ਦਿੱਤਾ ਹੈ। ਇਨੀਂ ਦਿਨੀਂ ਦੁਨੀਆ ਭਰ ਵਿਚ ਕ੍ਰਿਸਮਸ ਦਾ ਤਿਉਹਾਰ ਦਾ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਬ੍ਰਿਟੇਨ ਵਿਚ ਰਹਿਣ ਵਾਲੇ 8 ਸਾਲਾ ਮੋਂਟੀ ਨੇ ਇਕ ਮਾਸੂਮੀਅਤ ਭਰਿਆ ਸਵਾਲ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਪੁੱਛਿਆ। ਮੋਂਟੀ ਦੇ ਮਨ ਵਿਚ ਸਵਾਲ ਸੀ ਕੀ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਸੈਂਟਾ ਕਲਾਜ਼ ਤੋਹਫੇ ਦੇਣ ਆ ਪਾਵੇਗਾ? ਮੋਂਟੀ ਨੇ ਇਕ ਪੱਤਰ ਲਿਖ ਕੇ ਮੋਰੀਸਨ ਨੂੰ ਇਹ ਸਵਾਲ ਕੀਤਾ। ਇਸ ਦੇ ਜਵਾਬ ਵਿਚ ਜਾਨਸਨ ਨੇ ਬਹੁਤ ਪਿਆਰਾ ਜਿਹਾ ਜਵਾਬ ਦਿੱਤਾ।

ਮੋਂਟੀ ਨੇ ਲਿਖਿਆ ਪੱਤਰ
ਮੋਂਟੀ ਨੇ ਪੱਤਰ ਵਿਚ ਲਿਖਿਆ,''ਡਿਅਰ ਮਿਸਟਰ ਜਾਨਸਨ, ਮੈਂ 8 ਸਾਲ ਦਾ ਹਾਂ ਅਤੇ ਸੋਚ ਰਿਹਾ ਹਾਂ ਕੀ ਤੁਸੀਂ ਅਤੇ ਸਰਕਾਰ ਇਸ ਵਾਰ ਕ੍ਰਿਸਮਸ 'ਤੇ ਸੈਂਟਾ ਦੇ ਆਉਣ ਦੇ ਬਾਰੇ ਵਿਚ ਸੋਚੋਗੇ? ਕੀ ਅਸੀਂ ਕੁਕੀਜ਼ ਦੇ ਨਾਲ ਹੈਂਡ ਸੈਨੇਟਾਈਜ਼ਰ ਰੱਖ ਦੇਵਾਂਗੇ ਤਾਂ ਉਹ ਆਵੇਗਾ? ਮੈਂ ਸਮਝ ਸਕਦਾ ਹਾਂ ਕਿ ਤੁਸੀਂ ਬਹੁਤ ਬਿੱਜੀ ਹੋ ਪਰ ਕੀ ਤੁਸੀਂ ਅਤੇ ਵਿਗਿਆਨੀ ਇਸ ਬਾਰੇ ਵਿਚ ਦੱਸ ਸਕਦੇ ਹੋ?

 

ਜਾਨਸਨ ਨੇ ਦਿੱਤਾ ਇਹ ਜਵਾਬ
ਪੀ.ਐੱਮ. ਜਾਨਸਨ ਨੇ ਇਸ ਪਿਆਰੇ ਪੱਤਰ ਦਾ ਜਵਾਬ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਨੇ ਮੋਂਟੀ ਨੂੰ ਇਸ ਮਹੱਤਵਪੂਰਨ ਸਵਾਲ ਲਈ ਧੰਨਵਾਦ ਦਿੱਤਾ। ਜਾਨਸਨ ਨੇ ਆਪਣੇ ਜਵਾਬ ਵਿਚ ਅੱਗੇ ਲਿਖਿਆ,''ਮੈਂ ਉੱਤਰੀ ਧਰੁਵ 'ਤੇ ਕਾਲ ਕੀਤਾ ਹੈ ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਫਾਦਰ ਤਿਆਰ ਹਨ।'' ਜਾਨਸਨ ਨੇ ਬੱਚੇ ਨੂੰ ਲਿਖੇ ਪੱਤਰ ਵਿਚ ਕਿਹਾ,''ਸਾਡੇ ਚੀਫ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ ਸੈਂਟਾ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਹਨਾਂ ਨੂੰ ਜਾਂ ਤੁਹਾਡੀ ਸਿਹਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।'' ਜਾਨਸਨ ਨੇ ਬੱਚੇ ਨੂੰ ਕਿਹਾ,''ਕੁਕੀਜ਼ ਦੇ ਨਾਲ ਹੈਂਡ ਸੈਨੇਟਾਈਜ਼ਰ ਰੱਖਣਾ ਕਮਾਲ ਦਾ ਆਈਡੀਆ ਹੈ।'' 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਆਸਟ੍ਰੇਲੀਆਈ ਵਾਈਨ 'ਤੇ ਨਵੇਂ ਟੈਰਿਫ ਲਗਾਉਣ ਦਾ ਕੀਤਾ ਐਲਾਨ 

Vandana

This news is Content Editor Vandana