ਫਾਈਜ਼ਰ ਤੇ ਬਾਇਓਨਟੈੱਕ ਵੈਕਸੀਨ ਦੀ ਬੂਸਟਰ ਖੁਰਾਕ ਲੈਣ ਤੋਂ ਬਾਅਦ ਕੋਰੋਨਾ ਦਾ ਖਤਰਾ ਹੋਵੇਗਾ ਘੱਟ : ਖੋਜ

10/22/2021 2:14:26 AM

ਵਾਸ਼ਿੰਗਟਨ-ਦੁਨੀਆ ਭਰ 'ਚ ਕੋਰੋਨਾ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਹੈ। ਰੋਜ਼ਾਨਾ ਇਕ ਦਿਨ ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਇਨਫੈਕਸ਼ਨ ਨੂੰ ਰੋਕਣ ਦਾ ਇਕੋ-ਇਕ ਤਰੀਕਾ ਹੈ ਵੈਕਸੀਨ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਬੂਸਟਰ ਖੁਰਾਕ ਦੇਣ ਦੀ ਗੱਲ ਚੱਲ ਰਹੀ ਹੈ। ਉਥੇ, ਕੋਰੋਨਾ ਦੀ ਬੂਸਟਰ ਖੁਰਾਕ ਨੂੰ ਲੈ ਕੇ ਜਰਮਨ ਪਾਰਟਨਰ ਕੰਪਨੀ ਬਾਇਓਨਟੈਕ ਐੱਸ.ਈ. ਅਤੇ ਫਾਈਜ਼ਰ ਇੰਕ ਨੇ ਇਕ ਖੋਜ ਕੀਤੀ ਹੈ।

ਇਹ ਵੀ ਪੜ੍ਹੋ : ਜੁਲਾਈ-ਸਤੰਬਰ ’ਚ ਆਰਥਿਕ ਵਾਧੇ ਦੀ ਦਰ 7.7 ਫੀਸਦੀ ਰਹਿਣ ਦੀ ਸੰਭਾਵਨਾ : ਇਕਰਾ

ਇਸ ਖੋਜ ਮੁਤਾਬਕ ਪਤਾ ਚੱਲਿਆ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ, ਜੇਕਰ ਉਹ ਬੂਸਟਰ ਖੁਰਾਕ ਲਵਾ ਲੈਂਦਾ ਹੈ ਤਾਂ ਉਸ ਨੂੰ ਇਨਫੈਕਸ਼ਨ ਹੋਣ ਦੀ ਦਰ ਘੱਟ ਹੈ। ਬੂਸਟਰ ਖੁਰਾਕ ਨੂੰ ਕੋਰੋਨਾ ਦੇ ਸਭ ਤੋਂ ਖਤਰਨਾਕ ਵੇਰੀਐਂਟ ਡੇਲਟਾ 'ਤੇ ਵੀ ਕਾਫੀ ਪ੍ਰਭਾਵੀ ਪਾਇਆ ਗਿਆ ਹੈ। ਦਵਾਈ ਨਿਰਮਾਤਾ ਕੰਪਨੀਆਂ ਨੇ ਦੱਸਿਆ ਕਿ ਖੋਜ 'ਚ ਸ਼ਾਮਲ 6 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ 10,000 ਭਾਗੀਦਾਰਾਂ 'ਚ ਇਸ ਦਾ ਟੈਸਟ ਕੀਤਾ ਗਿਆ ਸੀ ਅਤੇ ਕੋਰੋਨਾ ਨਾਲ ਜੁੜੀਆਂ ਬੀਮਾਰੀਆਂ ਵਿਰੁੱਧ ਇਹ ਬੂਸਟਰ ਖੁਰਾਕ 95.6 ਫੀਸਦੀ ਅਸਰਦਾਰ ਦੇਖੀ ਗਈ।

ਇਹ ਵੀ ਪੜ੍ਹੋ : ਬਿਟਕੁਆਈਨ 2021 ਦੇ ਅਖੀਰ ਤੱਕ 1 ਲੱਖ ਡਾਲਰ ਪ੍ਰਤੀ ਕੁਆਈਨ ’ਤੇ ਪਹੁੰਚ ਸਕਦੈ : ਮਾਹਿਰ

ਇਨ੍ਹਾਂ ਭਾਗੀਦਾਰਾਂ 'ਚ ਡੇਲਟਾ ਵੇਰੀਐਂਟ ਦੇ ਲੱਛਣ ਵਾਲੇ ਵਿਅਕਤੀ ਵੀ ਸ਼ਾਮਲ ਹਨ। ਅਧਿਐਨ ਮੁਤਾਬਕ ਬੂਸਟਰ ਖੁਰਾਕ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਅਨੁਕੂਲ ਹੈ। ਦਵਾਈ ਨਿਰਮਾਤਾਵਾਂ ਨੇ ਖੋਜ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਧਿਐਨ 'ਚ ਦੂਜੀ ਖੁਰਾਕ ਅਤੇ ਬੂਸਟਰ ਖੁਰਾਕ 'ਚ ਲਗਭਗ 11 ਮਹੀਨਿਆਂ ਦਾ ਸਮਾਂ ਸੀ। ਜ਼ਿਆਦਾਤਰ ਭਾਗੀਦਾਰਾਂ ਦੀ ਉਮਰ 53 ਸਾਲ ਸੀ ਅਤੇ 55.5 ਫੀਸਦੀ ਭਾਗੀਦਾਰ 16 ਤੋਂ 55 ਸਾਲ ਦਰਮਿਆਨ ਸਨ। 65 ਸਾਲ ਤੋਂ ਉੱਤੇ ਦੇ ਪ੍ਰਤੀਭਾਗੀ 23.3 ਫੀਸਦੀ ਸਨ।

ਇਹ ਵੀ ਪੜ੍ਹੋ : ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar