ਇਜ਼ਰਾਈਲ ''ਤੇ ਹਮਾਸ ਦੇ ਹਮਲੇ ਨਾਲ ਕੱਚੇ ਤੇਲ ''ਚ ਉਬਾਲ, ਵੱਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

10/09/2023 8:49:32 AM

ਨਵੀਂ ਦਿੱਲੀ- ਹਮਾਸ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਇਸ ਦਾ ਪਹਿਲਾ ਅਸਰ ਦੇਖਣ ਨੂੰ ਮਿਲਿਆ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਮ ਆਦਮੀ ਦੀ ਜੇਬ ਹੁਣ ਹੋਰ ਭਾਰੀ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ 3 ਦਿਨ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਜੇਕਰ ਇਹ ਕੀਮਤਾਂ ਸਥਿਰ ਨਹੀਂ ਰਹਿੰਦੀਆਂ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਸਿਲੇਬਸ 'ਚ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲਾ ਅਮਰੀਕਾ ਦਾ 18ਵਾਂ ਸੂਬਾ ਬਣਿਆ ਕਨੈਕਟੀਕਟ

ਕੱਚੇ ਤੇਲ ਦੀ ਸਪਲਾਈ 'ਚ ਖੜ੍ਹੀ ਹੋ ਸਕਦੀ ਹੈ ਚੁਣੌਤੀ

ਦਰਅਸਲ, ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ 'ਤੇ ਹਮਲੇ ਦੇ ਤੀਜੇ ਦਿਨ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਦਾ ਵਾਧਾ ਹੋਇਆ ਹੈ। ਗਲੋਬਲ ਬੈਂਚਮਾਰਕ ਬ੍ਰੈਂਟ ਸੋਮਵਾਰ ਨੂੰ 4.53 ਫ਼ੀਸਦੀ ਵੱਧ ਕੇ 88.41 ਡਾਲਰ ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਸੀ, ਜਦੋਂ ਕਿ ਯੂਐਸ ਵੈਸਟ ਟੈਕਸਾਸ ਇੰਟਰਮੀਡੀਏਟ ਫਿਊਚਰਜ਼ 4.69 ਫ਼ੀਸਦੀ ਵਧ ਕੇ 88.67 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਜ਼ਰਾਈਲ-ਹਮਾਸ ਯੁੱਧ ਪੱਛਮੀ ਏਸ਼ੀਆ ਤੱਕ ਫੈਲਦਾ ਹੈ ਤਾਂ ਕੱਚੇ ਤੇਲ ਦੀ ਸਪਲਾਈ 'ਚ ਚੁਣੌਤੀ ਹੋ ਸਕਦੀ ਹੈ। ਪਿਛਲੇ ਤਿੰਨ ਮਹੀਨਿਆਂ (ਜੁਲਾਈ ਤੋਂ ਸਤੰਬਰ) 'ਚ ਕੱਚੇ ਤੇਲ ਦੀ ਕੀਮਤ 'ਚ 30 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਨੇ ਪਿਛਲੇ 13 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ।

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਹਾਦਸਾ, 3 ਬੱਚਿਆਂ ਸਣੇ 16 ਲੋਕਾਂ ਦੀ ਮੌਤ

ਪੈਟਰੋਲ-ਡੀਜ਼ਲ ਦੇ ਭਾਅ

ਉਥੇ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਰੀ ਕਰ ਦਿੱਤੇ ਹਨ। ਇੰਡੀਅਨ ਆਇਲ ਮੁਤਾਬਕ ਦਿੱਲੀ 'ਚ ਪੈਟਰੋਲ 96.72 ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ। ਬਿਹਾਰ ਦੇ ਪਟਨਾ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 107.24 ਰੁਪਏ ਅਤੇ ਡੀਜ਼ਲ ਦੀ ਕੀਮਤ 94.04 ਰੁਪਏ ਪ੍ਰਤੀ ਲੀਟਰ ਹੈ। ਦੂਜੇ ਪਾਸੇ ਰਾਜਸਥਾਨ ਦੇ ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ: ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ

700 ਇਜ਼ਰਾਈਲੀ ਮਾਰੇ ਗਏ

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਯਹੂਦੀ ਛੁੱਟੀ ਦੌਰਾਨ, ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਪੈਰਾਗਲਾਈਡਰਸ ਦੀ ਵਰਤੋਂ ਕਰਦੇ ਹੋਏ ਜ਼ਮੀਨ ਤੋਂ ਲੈ ਕੇ ਸਮੁੰਦਰ ਅਤੇ ਹਵਾ ਤੋਂ ਇਜ਼ਰਾਈਲ ਵਿੱਚ ਬਹੁ-ਆਯਾਮੀ ਘੁਸਪੈਠ ਸ਼ੁਰੂ ਕੀਤੀ ਸੀ। ਇਹ ਹਮਲਾ ਗਾਜ਼ਾ ਤੋਂ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਜਾਣ ਤੋਂ ਘੰਟੇ ਬਾਅਦ ਹੋਇਆ। NBC ਨਿਊਜ਼ ਦੇ ਅਨੁਸਾਰ, ਇਸ ਹਮਲੇ ਵਿਚ ਘੱਟੋ-ਘੱਟ 700 ਇਜ਼ਰਾਈਲੀ ਮਾਰੇ ਗਏ ਸਨ। ਇਸ ਦੌਰਾਨ, ਫਲਸਤੀਨੀ ਸਿਹਤ ਮੰਤਰਾਲਾ ਨੇ ਹੁਣ ਤੱਕ 313 ਮੌਤਾਂ ਦਰਜ ਕੀਤੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry