ਵਿਦਿਆਰਥੀ ਨਾਲ ਸਬੰਧ ਬਣਾਉਣ ਲਈ ਬੁੱਕ ਕੀਤਾ ਹੋਟਲ, ਮਹਿਲਾ ਟੀਚਰ ਨੂੰ 2 ਸਾਲ ਦੀ ਸਜ਼ਾ

09/03/2019 9:07:14 PM

ਲੰਡਨ (ਏਜੰਸੀ)- ਇੰਗਲੈਂਡ ਦੇ ਲਿਵਰਪੂਲ ਕ੍ਰਾਊਨ ਕੋਰਟ ਨੇ 42 ਸਾਲਾ ਮਹਿਲਾ ਟੀਚਰ ਬਿਟੀ ਮਿਲਿਗਨ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਸ਼ਾਦੀਸ਼ੁਦਾ ਟੀਚਰ ’ਤੇ ਆਪਣੇ ਹੀ ਵਿਦਿਆਰਥੀ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਜੱਜ ਗੈਰੀ ਵੁਡਹਾਲ ਨੇ ਮਹਿਲਾ ਟੀਚਰ ਬਾਰੇ ਕਿਹਾ, ‘‘ਮੈਂ ਇਸ ਗੱਲ ਲਈ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਤੁਸੀਂ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਸੀ।’’ ਦੋਸ਼ ਹੈ ਕਿ ਬਿਟੀ ਨਾਂ ਦੀ ਟੀਚਰ ਅਸਿਸਟੈਂਟ ਸਕੂਲ ਜੁਆਇਨ ਕਰਨ ਤੋਂ ਕੁੱਝ ਹੀ ਦਿਨ ਬਾਅਦ 15 ਸਾਲਾ ਇਕ ਵਿਦਿਆਰਥੀ ਵੱਲ ਆਕਰਸ਼ਤ ਹੋਣ ਲੱਗੀ। ਉਸ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਵਿਦਿਆਰਥੀ ਦਾ ਮੋਬਾਇਲ ਨੰਬਰ ਵੀ ਲੈ ਲਿਆ।

ਇਸ ਤੋਂ ਬਾਅਦ ਉਕਤ ਟੀਚਰ ਵਿਦਿਆਰਥੀ ਨੂੰ ਇਤਰਾਜ਼ਯੋਗ ਮੈਸੇਜ ਭੇਜਦੀ ਸੀ। ਉਸ ਨੇ ਵਿਦਿਆਰਥੀ ਨਾਲ ਰਾਤ ਗੁਜ਼ਾਰਨ ਦੇ ਇਰਾਦੇ ਨਾਲ ਹੋਟਲ ਬੁੱਕ ਕੀਤਾ ਤਾਂ ਇਹ ਜਾਣਕਾਰੀ ਲੀਕ ਹੋ ਗਈ। ਇਸ ਤੋਂ ਬਾਅਦ ਪੁਲਸ ਨੂੰ ਸੱਦ ਲਿਆ ਗਿਆ। ਉਕਤ ਟੀਚਰ ਵਿਆਹੀ ਹੋਈ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਹਾਲਾਂਕਿ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਪਤੀ ਉਸ ਨਾਲੋਂ ਵੱਖ ਹੋ ਗਿਆ। ਉਕਤ ਮਹਿਲਾ ਟੀਚਰ ਦੇ ਸਕੂਲ ਦੇ ਹੀ ਦੋ ਹੋਰ ਸਟਾਫ ਮੈਂਬਰਾਂ ਨਾਲ ਵੀ ਰਿਸ਼ਤੇ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਮਹਿਲਾ ਇਕ ਬਿਊਟੀ ਮਸਾਜਰ ਵੀ ਰਹਿ ਚੁੱਕੀ ਹੈ। ਮਹਿਲਾ ਨੇ ਕੋਰਟ ’ਚ ਕਿਹਾ ਕਿ ਵਿਦਿਆਰਥੀ ਨੂੰ ਕਈ ਸਮੱਸਿਆਵਾਂ ਸਨ ਤੇ ਉਹ ਉਸ ਦੀ ਵਿਸ਼ੇਸ਼ ਮਦਦ ਕਰ ਰਹੀ ਸੀ। ਟੀਚਰ ਨੇ ਮੰਨਿਆ ਕਿ ਰੂਮ ਬੁੱਕ ਕਰ ਕੇ ਉਸ ਨੇ ਵਿਦਿਆਰਥੀ-ਟੀਚਰ ਦੀ ਹੱਦ ਨੂੰ ਪਾਰ ਕੀਤਾ ਪਰ ਸਰੀਰਕ ਸਬੰਧ ਬਣਾਉਣ ਦੀ ਇੱਛਾ ਤੋਂ ਇਨਕਾਰ ਕੀਤਾ।

Sunny Mehra

This news is Content Editor Sunny Mehra