ਹੱਡੀਆਂ ਦਾ ਢਾਂਚਾ ਰਹਿ ਗਈ ਸੀ ਇਹ ਕੁੜੀ, ਇਕ ਸੁਪਨੇ ਨੇ ਇੰਝ ਬਦਲ ਦਿੱਤੀ ਜ਼ਿੰਦਗੀ (ਤਸਵੀਰਾਂ)

09/13/2017 11:47:10 AM

ਐਲਬਰੀ— ਆਸਟਰੇਲੀਆ ਦੀ ਰਹਿਣ ਵਾਲੀ ਟਰੇਨੀ ਪੈਰਾਮੈਡੀਕ ਲਾਰਾ ਬਿਸ਼ਪ ਨੇ ਐਨੋਰੈਕਸੀਆ 'ਤੇ ਆਪਣੀ ਜ਼ਿੰਦਗੀ ਦੀ ਕਹਾਣੀ ਸ਼ੇਅਰ ਕੀਤੀ ਹੈ । ਉਸ ਨੇ ਦੱਸਿਆ ਕਿ 17 ਸਾਲ ਦੀ ਉਮਰ ਵਿਚ ਉਹ ਈਟਿੰਗ ਡਿਸਆਰਡਰ ਦਾ ਸ਼ਿਕਾਰ ਹੋ ਗਈ ਸੀ । ਮੋਟੇ ਹੋਣ ਦੇ ਡਰ ਤੋਂ ਉਸ ਨੇ ਬਬਲਗੰਮ ਖਾਣਾ ਅਤੇ ਲਿਪ ਬਾਮ ਤੱਕ ਲਗਾਉਣਾ ਛੱਡ ਦਿੱਤਾ ਸੀ । ਹਾਲਤ ਇਹ ਹੋ ਗਈ ਸੀ ਕਿ ਲਾਰਾ ਦਾ ਭਾਰ ਅੱਧਾ ਹੋ ਚੁੱਕਿਆ ਸੀ ਪਰ ਪੈਰਾਮੈਡੀਕ ਬਨਣ ਦੇ ਸੁਪਨੇ ਨੇ ਉਸ ਨੂੰ ਨਵੀਂ ਜਿੰਦਗੀ ਦੇ ਦਿੱਤੀ । 
ਪਾਉਣੇ ਪੈਂਦੇ ਸਨ ਬੱਚਿਆਂ ਦੇ ਕੱਪੜੇ 
ਐਲਬਰੀ ਐਨ. ਐਸ. ਡਬਲਿਊ ਦੀ ਰਹਿਣ ਵਾਲੀ ਲਾਰਾ ਨੇ ਦੱਸਿਆ ਕਿ ਦੁਬਲਾ ਰਹਿਣ ਦੀ ਚਾਹਤ ਵਿਚ ਉਹ ਇਸ ਈਟਿੰਗ ਡਿਸਆਰਡਰ ਦਾ ਸ਼ਿਕਾਰ ਹੋਈ । ਲਾਰਾ ਨੂੰ ਲਿਪ ਬਾਮ ਲਗਾਉਣ, ਇੱਥੋਂ ਤੱਕ ਕਿ ਤੇਲ ਛੂਹਣ 'ਤੇ ਵੀ ਅਜਿਹਾ ਲੱਗਦਾ ਸੀ ਕਿ ਜਿਵੇਂ ਇਸ ਨਾਲ ਉਸ ਦੀ ਬਾਡੀ ਵਿਚ ਫੈਟ ਵਧ ਜਾਵੇਗੀ । ਮੋਟਾ ਹੋਣ ਦੇ ਡਰ ਤੋਂ ਉਸ ਨੇ ਆਪਣੀ ਡਾਈਟ ਵਿਚ ਮੀਟ, ਬਰੈਡ, ਡੇਰੀ ਪ੍ਰੋਡਕਟ ਅਤੇ ਫਲ ਤੱਕ ਖਾਣਾ ਬੰਦ ਕਰ ਦਿੱਤਾ ਸੀ । ਲਾਰਾ ਮੁਤਾਬਕ ਉਹ ਇੰਨੀ ਦੁਬਲੀ ਹੋ ਗਈ ਸੀ ਕਿ ਉਸ ਨੂੰ ਬੱਚਿਆਂ ਦੇ ਸੈਕਸ਼ਨ ਚੋਂ ਹੀ ਕੱਪੜੇ ਮਿਲਦੇ ਸਨ । ਕੁੜੀਆਂ ਦੇ ਸੈਕਸ਼ਨ ਵਿਚ ਕੱਪੜੇ ਉਸ ਨੂੰ ਵੱਡੇ ਫਿੱਟ ਨਹੀਂ ਬੈਠਦੇ ਸਨ । ਉਸ ਮੁਤਾਬਕ ਮੈਂ ਇਹ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਕਰਕੇ ਮੈਂ ਆਪਣੇ ਆਪ ਨੂੰ ਈਟਿੰਗ ਡਿਸਆਰਡਰ ਦਾ ਸ਼ਿਕਾਰ ਬਣਾ ਰਹੀ ਹਾਂ । ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਸਿਰ ਦਰਦ, ਵਾਲਾਂ ਦਾ ਝੜਨਾ, ਚੱਕਰ ਆਉਣਾ ਅਤੇ ਚਮੜੀ ਦਾ ਰੰਗ ਬਦਲਣ ਤਰ੍ਹਾਂ ਦੀਆਂ ਚੀਜ਼ਾਂ ਹੋਣ ਲੱਗੀਆਂ, ਜਿਸ ਕਾਰਨ ਉਸ ਨੂੰ ਆਪਣੇ ਵਾਲ ਤੱਕ ਕਟਾਉਣੇ ਪਏ ਸਨ । ਐਡਲਟ ਦਾ ਨਾਰਮਲ ਹਾਰਟ ਰੇਟ ਪ੍ਰਤੀ ਮਿੰਟ 60 ਤੋਂ 100 ਹੁੰਦਾ ਹੈ, ਜਦੋਂ ਕਿ ਲਾਰਾ ਦਾ 33 ਰਹਿ ਗਿਆ ਸੀ । ਕਮਜ਼ੋਰ ਸਰੀਰ ਦੇ ਚਲਦੇ ਮਾਨਸਿਕ ਬੀਮਾਰੀ ਇੰਨੀ ਵਧੀ ਕਿ ਲਾਰਾ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਗਈ ਅਤੇ ਉਸ ਨੂੰ ਆਪਣੀ ਜ਼ਿੰਦਗੀ ਨਾਲ ਵੀ ਪਿਆਰ ਖਤਮ ਹੋਣ ਲੱਗਾ ।
ਬਚਪਨ ਦੇ ਸੁਪਨੇ ਨੇ ਬਦਲੀ ਜ਼ਿੰਦਗੀ
ਲਾਰਾ ਨੇ ਦੱਸਿਆ, ਬਚਪਨ ਤੋਂ ਪੈਰਾਮੈਡੀਕਲ ਬਨਣ ਦੇ ਸੁਪਨੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਇਸ ਦੀ ਪੜ੍ਹਾਈ ਲਈ ਫਿਟਨੈਸ ਟੇਸਟ ਜ਼ਰੂਰੀ ਸੀ ਅਤੇ ਇਹੀ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ । ਜਿਸ ਤੋਂ ਬਾਅਦ ਇਕ ਸਾਲ ਵਿਚ ਲਾਰਾ ਨੇ ਜ਼ਬਰਦਸਤ ਰਿਕਵਰੀ ਕੀਤੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਅਜਿਹੀ ਫਿਗਰ ਹਾਸਲ ਕਰ ਲਈ ।