ਪਾਕਿਸਤਾਨ ''ਚ ਬੰਬ ਧਮਾਕਾ, 2 ਦੀ ਮੌਤ ਤੇ 8 ਜ਼ਖਮੀ

11/17/2018 10:02:20 AM

ਕਰਾਚੀ(ਏਜੰਸੀ)— ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਰਾਚੀ 'ਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ 'ਚ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਸੂਚਨਾ ਦਿੱਤੀ ਹੈ। ਮਲਿਰ ਜ਼ਿਲੇ 'ਚ ਹੋਏ ਇਸ ਧਮਾਕੇ 'ਚ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ ਅਤੇ ਭੀੜ ਵਾਲੇ ਇਸ ਇਲਾਕੇ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ ਹੈ। ਪੁਲਸ ਦੇ ਉੱਚ ਅਧਿਕਾਰੀ ਇਰਫਾਨੀ ਅਲੀ ਬਹਾਦਰ ਨੇ ਕਿਹਾ,''ਹੱਥ ਗੱਡੀ ਦੇ ਹੇਠ ਲਗਾਏ ਗਏ ਟਾਈਮ ਬੰਬ 'ਚ ਬੇਹੱਦ ਤੇਜ਼ ਆਵਾਜ਼ ਨਾਲ ਧਮਾਕਾ ਹੋਇਆ। ਇਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 8 ਹੋਰ ਜ਼ਖਮੀ ਹੋ ਗਏ।''


ਹੁਣ ਤਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਕਰਾਚੀ ਲੰਬੇ ਸਮੇਂ ਤੋਂ ਅੱਤਵਾਦੀ, ਕੱਟੜਵਾਦ ਅਤੇ ਜਾਤੀ ਹਿੰਸਾ ਝੱਲ ਰਿਹਾ ਹੈ। ਬੰਬ ਰੋਕੂ ਦਸਤੇ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਜਿੰਨਾ ਮੈਡੀਕਲ ਸੈਂਟਰ 'ਚ ਉੱਚ ਡਾਕਟਰ ਸੀਮੀ ਜਮਾਲੀ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।