ਬਗਦਾਦ 'ਚ ਬੰਬ ਧਮਾਕੇ ਦੌਰਾਨ 18 ਲੋਕਾਂ ਦੀ ਮੌਤ, ਕਈ ਜ਼ਖਮੀ

07/20/2021 1:17:21 AM

ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਉਪ ਨਗਰ ਵਿਚ ਸੜਕ ਕਿਨਾਰੇ ਕੀਤੇ ਗਏ ਬੰਬ ਧਾਮਕੇ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਵਿਚ ਘੱਟ ਤੋਂ ਘੱਟ 20 ਹੋਰ ਲੋਕ ਜ਼ਖਮੀ ਵੀ ਹੋ ਗਏ ਹਨ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆਂ ਕਿ ਹਮਲਾ ਸਦਰ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ਵਿਚ ਹੋਇਆ। ਇਹ ਧਮਾਕਾ ਈਦ ਅਲ-ਅਜਹਾ ਦੀ ਛੁੱਟੀ ਤੋਂ ਇਕ ਦਿਨ ਪਹਿਲਾਂ ਹੋਇਆ ਹੈ, ਜਦੋਂ ਬਾਜ਼ਾਰ ਵਿਚ ਖਰੀਦਦਾਰਾਂ ਦੀ ਭੀੜ ਹੈ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ

ਰਾਜਧਾਨੀ ਵਿਚ ਹੋਏ ਇਸ ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਇਸ ਤਰ੍ਹਾਂ ਦੇ ਹਮਲਿਆਂ ਨੂੰ ਪਹਿਲਾਂ ਇਸਲਾਮਿਕ ਸਟੇਟ ਅੰਜਾਮ ਦਿੰਦੇ ਹੋਏ ਆਇਆ ਹੈ। ਇਹ ਸਾਲ 'ਚ ਇਹ ਤੀਜੀ ਵਾਰ ਹੈ। ਜਦੋ ਭੀੜ ਵਾਲੇ ਬਾਜ਼ਾਰ ਵਿਚ ਇਸ ਤਰ੍ਹਾਂ ਦੇ ਧਮਾਕੇ ਕੀਤੇ ਗਏ ਹਨ। ਅਪ੍ਰੈਲ ਵਿਚ ਸਦਰ ਸ਼ਹਿਰ ਦੇ ਬਾਜ਼ਾਰ ਵਿਚ ਹੋਏ ਇਕ ਕਾਰ ਹਮਲੇ ਵਿਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਸਨ। 

ਇਹ ਖ਼ਬਰ ਪੜ੍ਹੋ- ENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh