ਬੋਲਵੀਆ : ਜ਼ਮੀਨ ਖਿਸਕਣ ਕਾਰਨ ਧੱਸ ਗਈਆਂ ਕਾਰਾਂ, ਮਿਲੀਆਂ 11 ਲਾਸ਼ਾਂ (ਤਸਵੀਰਾਂ)

02/04/2019 10:13:41 AM

ਅਲ ਚੋਰੋ, (ਏਜੰਸੀ)— ਬੋਲਵੀਆ ਦੇ ਅਲ ਚੋਰੋ 'ਚ ਜ਼ਮੀਨ ਖਿਸਕਣ ਕਾਰਨ ਹਾਈਵੇਅ 'ਤੇ ਕਈ ਕਾਰਾਂ ਧੱਸ ਗਈਆਂ , ਜਿਸ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 18 ਹੋਰ ਲੋਕ ਜ਼ਖਮੀ ਹੋਏ ਹਨ।

ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਜਾਰੀ ਭਾਰੀ ਮੀਂਹ ਕਾਰਨ ਇਸ ਸਥਾਨ 'ਤੇ ਫਿਰ ਤੋਂ ਜ਼ਮੀਨ ਖਿਸਕਣ ਦੀ ਖਬਰ ਮਿਲੀ ਹੈ। ਹਾਲਾਂਕਿ ਇਨ੍ਹਾਂ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਲੋਕ ਨਿਰਮਾਣ ਕਾਰਜ ਮੁਖੀ ਆਸਕਰ ਕੋਕਾ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ 200 ਮੀਟਰ ਹੇਠਾਂ ਧੱਸੀਆਂ ਦੋ ਕਾਰਾਂ 'ਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਜਨਰਲ ਰੇਮੁਲੋ ਡੇਲਗਾਡੋ ਨੇ ਦੱਸਿਆ ਕਿ ਮ੍ਰਿਤਕਾਂ 'ਚ 6 ਬਾਲਗ ਅਤੇ 5 ਨਾਬਾਲਗ ਹਨ।