ਇੰਟਰਨੈੱਟ ''ਤੇ ਬੌਡੀ ਬਿਲਡਰ ਮਜ਼ਦੂਰ ਹੋਇਆ ਮਸ਼ਹੂਰ, ਚੰਗੇ-ਚੰਗੇ ਭਰਦੇ ਨੇ ਪਾਣੀ... (ਦੇਖੋ ਤਸਵੀਰਾਂ)

10/22/2016 5:18:56 PM

ਹੁਬੇਈ— ਸ਼ੌਂਕ ਕਈ ਵਾਰ ਬੰਦੇ ਨੂੰ ਬਾਕੀ ਸਾਰਿਆਂ ਤੋਂ ਵੱਖਰੀ ਪਛਾਣ ਦੇ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਇਸ ਮਜ਼ਦੂਰ ਨਾਲ। ਇੱਟਾਂ ਚੁੱਕਣ ਦਾ ਕੰਮ ਕਰਨ ਵਾਲਾ ਇਹ ਮਜ਼ਦੂਰ ਆਪਣੀ ਸ਼ਾਨਦਾਰ ਬੌਡੀ ਕਰਕੇ ਸੋਸ਼ਲ ਮੀਡੀਆ ''ਤੇ ਛਾਇਆ ਹੋਇਆ ਹੈ। ਸ਼ੀ ਸ਼ੇਨਵੇਈ ਨਾਂ ਦਾ ਇਹ ਮਜ਼ਦੂਰ ਬੌਡੀ ਬਿਲਡਿੰਗ ਦਾ ਇੰਨਾਂ ਦੀਵਾਨਾ ਹੈ ਕਿ ਲੰਚ ਦੇ ਸਮੇਂ ਬੌਡੀ ਬਣਾਉਣ ਲਈ ਵਰਕਆਊਟ ਕਰਦਾ ਹੈ ਅਤੇ ਦਿਨ ਭਰ ਵਿਚ 4000 ਇੱਟਾਂ ਚੁੱਕਦਾ ਹੈ। 
ਹੁਬੇਈ ਖੇਤਰ ਦਾ ਰਹਿਣ ਵਾਲਾ ਸ਼ੀ ਜਦੋਂ ਮਿਡਲ ਸਕੂਲ ਦੀ ਪੜ੍ਹਾਈ ਹਾਸਲ ਕਰ ਰਿਹਾ ਸੀ ਤਾਂ ਪਹਿਲੀ ਵਾਰ ਇੰਟਰਨੈੱਟ ਦੀ ਦੁਨੀਆ ਨਾਲ ਵਾਕਿਫ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਹ ਮਜ਼ਦੂਰੀ ਕਰਨ ਲੱਗਾ ਤਾਂ ਇੰਟਰਨੈੱਟ ਹੀ ਉਸ ਲਈ ਥਕਾਨ ਦੂਰ ਕਰਨ ਦਾ ਸਹਾਰਾ ਬਣਿਆ। ਇੰਨਾਂ ਹੀ ਨਹੀਂ ਇੰਟਰਨੈੱਟ ''ਤੇ ਬੌਡੀ ਬਿਲਡਿੰਗ ਅਤੇ ਵਰਕਆਊਟ ਦੀਆਂ ਵੀਡੀਓਜ਼ ਦੇਖ ਕੇ ਉਸ ਨੇ ਆਪਣੀ ਰੋਜ਼ਾਨਾ ਰੂਟੀਨ ਬਦਲੀ ਅਤੇ ਖੁਦ ਦੀ ਬੌਡੀ ਨੂੰ ਸ਼ਾਨਦਾਰ ਬਣਾ ਲਿਆ। ਹੁਣ ਸ਼ੀ ਆਪਣੇ ਵਰਕਆਊਟ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਰਿਹਾ ਹੈ, ਜੋ ਕਾਫੀ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ''ਤੇ ਉਸ ਦੇ 11 ਲੱਖ ਫੈਨਜ਼ ਹਨ। ਉਹ ਚੀਨ ਦੇ ਪੇਂਡੂ ਖੇਤਰਾਂ ਵਿਚ ਬੇਹੱਦ ਮਸ਼ਹੂਰ ਹੋ ਚੁੱਕਾ ਹੈ। ਸ਼ੀ ਕਹਿੰਦਾ ਹੈ ਕਿ ਇਕ ਮਜ਼ਦੂਰ ਹੋਣ ਦੇ ਬਾਵਜੂਦ ਇੰਟਰਨੈੱਟ ਨੇ ਉਸ ਨੂੰ ਮਸ਼ਹੂਰ ਬਣਾ ਦਿੱਤਾ।

Kulvinder Mahi

This news is News Editor Kulvinder Mahi