ਕੈਨੇਡਾ ''ਚ 3 ਵਿਦੇਸ਼ੀ ਪਰਬਤਾਰੋਹੀਆਂ ਦੀਆਂ ਮਿਲੀਆਂ ਲਾਸ਼ਾਂ

04/22/2019 11:10:54 AM

ਮਾਂਟਰੀਅਲ, (ਭਾਸ਼ਾ)— ਪੱਛਮੀ ਕੈਨੇਡਾ ਦੇ ਇਕ ਪਰਬਤੀ ਖੇਤਰ 'ਚ ਸਲਾਈਡਾਂ ਖਿਸਕਣ ਕਾਰਨ ਲਾਪਤਾ ਹੋਏ 3 ਵਿਸ਼ਵ ਪ੍ਰਸਿੱਧ ਪੇਸ਼ੇਵਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਐਤਵਾਰ ਨੂੰ ਮਿਲੀਆਂ ਹਨ।  ਸੂਤਰਾਂ ਮੁਤਾਬਕ ਬੈਨਫ ਨੈਸ਼ਨਲ ਪਾਰਕ 'ਚ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਜੇਸ ਰੋਸਕੇਲੇ (36) ਅਤੇ ਆਸਟ੍ਰੀਆ ਦੇ ਹੰਸਜੋਰਗ ਏਯੂਰ (35) ਅਤੇ ਡੇਵਿਡ ਲਾਮਾ (28) ਲਾਪਤਾ ਹੋ ਗਏ ਸਨ।
ਅਧਿਕਾਰੀਆਂ ਨੇ ਅਗਲੇ ਦਿਨ ਹੈਲੀਕਾਪਟਰਾਂ ਰਾਹੀਂ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਨੂੰ ਮਿਲ ਗਈਆਂ। ਏਜੰਸੀ ਮੁਤਾਬਕ ਤਿੰਨੋਂ ਪਰਬਤਾਰੋਹੀ ਹਾਊਸੇ ਕੋਲ ਉੱਚੇ ਅਤੇ ਮੁਸ਼ਕਲ ਰਾਹ ਤੋਂ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਏਜੰਸੀ ਨੇ ਕਿਹਾ,''ਪਾਰਕਸ ਕੈਨੇਡਾ ਇਨ੍ਹਾਂ ਪਰਬਤਾਰੋਹੀਆਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ।'' 
ਜੇਸ ਰੋਸਕੇਲੇ ਆਪਣੀ ਪੀੜ੍ਹੀ ਦੇ ਸਰਵਉੱਚ ਪਰਬਤਾਰੋਹੀਆਂ 'ਚੋਂ ਇਕ ਸਮਝੇ ਜਾਣ ਵਾਲੇ ਜੌਨ ਰੋਸਕੇਲੇ ਦੇ ਪੁੱਤ ਸਨ। ਪਿਤਾ ਅਤੇ ਪੁੱਤਰ ਨੇ 2003 'ਚ ਇਕੱਠੇ ਹੀ ਮਾਊਂਟ ਐਵਰੈਸਟ ਫਤਹਿ ਕੀਤੀ ਸੀ। ਉਸ ਸਮੇਂ ਜੇਸ ਰੋਸਕੇਲੇ ਦੀ ਉਮਰ ਸਿਰਫ 20 ਸਾਲ ਸੀ ਅਤੇ ਉਹ ਐਵਰੈਸਟ 'ਤੇ ਚੜ੍ਹਨ ਵਾਲੇ ਸਭ ਤੋਂ ਨੌਜਵਾਨ ਪਰਬਤਾਰੋਹੀ ਬਣੇ ਸਨ। ਏਯੂਰ ਅਤੇ ਡੇਵਿਡ ਲਾਮਾ ਆਸਟ੍ਰੀਆ ਦੇ ਰਹਿਣ ਵਾਲੇ ਸਨ। ਆਪਣੇ ਸਮੇਂ ਦੇ ਸਰਵਉੱਚ ਪਰਬਤਾਰੋਹੀਆਂ 'ਚ ਉਨ੍ਹ੍ਹਾਂ ਦਾ ਵੀ ਨਾਮ ਸ਼ਾਮਲ ਸੀ।