ਵੀਅਤਨਾਮ 'ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਕਈ ਫ਼ੌਜੀਆਂ ਦੀ ਮੌਤ

10/16/2020 5:16:37 PM

ਹਨੋਈ- ਵੀਅਤਨਾਮ ਵਿਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ ਹੋਇਆ। ਲੋਕਾਂ ਦੀ ਮਦਦ ਲਈ ਗਏ ਫ਼ੌਜੀ ਵੀ ਢਿੱਗਾਂ ਡਿੱਗਣ ਕਾਰਨ ਮਾਰੇ ਗਏ। ਇੱਥੇ ਬਚਾਅ ਦਲ ਜ਼ਮੀਨ ਖਿਸਕਣ ਕਾਰਨ ਫਸ ਗਿਆ ਤੇ ਮੌਤ ਹੋ ਗਈ ਅਤੇ ਹੁਣ 11 ਫ਼ੌਜੀਆਂ ਤੇ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਇੱਥੋਂ ਬਰਾਮਦ ਹੋਈਆਂ। ਇਹ ਕਰਮਚਾਰੀ ਜ਼ਮੀਨ ਖਿਸਕਣ ਦੀ ਦੂਜੀ ਘਟਨਾ ਦੇ ਪੀੜਤਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਦੌਰਾਨ ਇਹ ਖੁਦ ਦਰਦਨਾਕ ਹਾਦਸੇ ਦੇ ਸ਼ਿਕਾਰ ਹੋ ਗਏ, ਜਿਸ ਵਿਚ ਇਨ੍ਹਾਂ ਦੀ ਮੌਤ ਹੋ ਗਈ। 

ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਅਤਨਾਮ ਮੁਤਾਬਕ ਫ਼ੌਜ ਦੇ ਅਧਿਕਾਰੀ ਮੰਗਲਵਾਰ ਨੂੰ ਵਨ ਰੇਂਜਰ ਦੀ ਇਕ ਚੌਂਕੀ 'ਚ ਆਰਾਮ ਕਰ ਰਹੇ ਸਨ ਕਿ ਇਕ ਪਹਾੜੀ ਦਾ ਹਿੱਸਾ ਉਨ੍ਹਾਂ 'ਤੇ ਡਿੱਗ ਗਿਆ, ਜਿਸ ਦੀ ਲਪੇਟ ਵਿਚ ਉਹ ਗਏ। ਟੀਮ ਸਿਰਫ 8 ਲੋਕਾਂ ਨੂੰ ਹੀ ਬਚਾ ਸਕੀ। ਇਹ ਲੋਕ ਥੁਆ ਥਿਏਨ-ਹੂ ਸੂਬੇ ਵਿਚ ਇਕ ਪੌਣਬਿਜਲੀ ਪਲਾਂਟ ਦੇ ਨਿਰਮਾਣ ਸਥਾਨ 'ਤੇ ਜਾ ਰਹੇ ਸਨ, ਜਿੱਥੇ ਜ਼ਮੀਨ ਖਿਸਕਣ ਕਾਰਨ ਦਰਜਨਾਂ ਲੋਕ ਲਾਪਤਾ ਹੋ ਗਏ ਸਨ। ਮੱਧ ਵੀਅਤਨਾਮ ਵਿਚ ਪਿਛਲੇ ਹਫਤੇ ਤੋਂ ਹੁਣ ਤੱਕ 36 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਹਾਲਾਤ ਕਦੋਂ ਵਿਗੜ ਜਾਣ, ਕੁਝ ਕਿਹਾ ਨਹੀਂ ਜਾ ਸਕਦਾ। 

Lalita Mam

This news is Content Editor Lalita Mam