ਯੂਕਰੇਨ ਲਿਆਂਦੀਆਂ ਗਈਆਂ ਈਰਾਨ ਜਹਾਜ਼ ਹਾਦਸੇ ਦੇ 11 ਪੀੜਤਾਂ ਦੀਆਂ ਲਾਸ਼ਾਂ

01/19/2020 6:55:32 PM

ਕੀਵ- ਅਮਰੀਕੀ ਟਿਕਾਣਿਆਂ 'ਤੇ ਈਰਾਨ ਵਲੋਂ ਮਿਜ਼ਾਇਲ ਹਮਲੇ ਵਿਚ ਗਲਤੀ ਨਾਲ ਡੇਗੇ ਗਏ ਯੂਕਰੇਨੀ ਜਹਾਜ਼ ਦੇ 11 ਯੂਕਰੇਨੀ ਯਾਤਰੀਆਂ ਦੀਆਂ ਲਾਸ਼ਾਂ ਐਤਵਾਰ ਨੂੰ ਯੂਕਰੇਨ ਲਿਆਂਦੀਆਂ ਗਈਆਂ। ਲਾਈਵ ਵੀਡੀਓ ਦੇ ਮੁਤਾਬਕ ਕੀਵ ਬੋਰਿਸਪਿਲ ਹਵਾਈ ਅੱਡੇ 'ਤੇ ਜਹਾਜ਼ ਰਾਹੀਂ ਲਾਸ਼ਾਂ ਲਾਹੇ ਜਾਣ ਦੌਰਾਨ ਰਾਸ਼ਟਰਪਤੀ ਵਲੋਦੋਮਿਰ ਜੇਲੇਂਸਕੀ, ਪ੍ਰਧਾਨ ਮੰਤਰੀ ਓਲੇਕਸੀ ਗੋਨਚਾਰੁਕ ਤੇ ਕਈ ਹੋਰ ਅਧਿਕਾਰੀ ਮੌਜੂਦ ਰਹੇ।

ਉਥੇ ਹੀ ਯੂਕਰੇਨ ਇੰਟਰਨੈਸ਼ਨਲ ਏਅਰਲਾਈਨ ਦੇ ਕਰਮਚਾਰੀ ਫੁੱਲਾਂ ਦੇ ਨਾਲ ਖੜ੍ਹੇ ਸਨ। ਕੀਵ ਜਾ ਰਹੇ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਦੇ ਬੋਇੰਗ 737 ਅੱਠ ਜਨਵਰੀ ਨੂੰ ਤਹਿਰਾਨ ਤੋਂ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਡੇਗ ਦਿੱਤਾ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 176 ਲੋਕ ਮਾਰੇ ਗਏ ਸਨ। ਅਮਰੀਕੀ ਹਮਲੇ ਵਿਚ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਵਿਰੋਧ ਵਿਚ ਜਵਾਬੀ ਕਾਰਵਾਈ ਦੌਰਾਨ ਅਮਰੀਕੀ ਟਿਕਾਣਿਆਂ 'ਤੇ ਈਰਾਨ ਵਲੋਂ ਮਿਜ਼ਾਇਲਾਂ ਨਾਲ ਹਮਲਾ ਸ਼ੁਰੂ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਜਹਾਜ਼ ਦੇ ਡਿੱਗਣ ਦੀ ਘਟਨਾ ਸਾਹਮਣੇ ਆਈ। ਹਾਦਸੇ ਦੇ ਕਈ ਦਿਨ ਬਾਅਦ ਤਹਿਰਾਨ ਨੇ ਜਹਾਜ਼ ਨੂੰ ਗਲਤੀ ਨਾਲ ਨਿਸ਼ਾਨਾ ਬਣਾਉਣ ਦੀ ਗੱਲ ਸਵਿਕਾਰ ਕੀਤੀ।

Baljit Singh

This news is Content Editor Baljit Singh