Blue Origin ਦਾ ਚੌਥਾ ਪੁਲਾੜ ਮਿਸ਼ਨ ਸਫਲ, 6 ਬਜ਼ੁਰਗਾਂ ਨੂੰ ਕਰਾਈ ਯਾਤਰਾ

04/01/2022 3:43:36 PM

ਇੰਟਰਨੈਸ਼ਨਲ ਡੈਸਕ (ਬਿਊਰੋ) ਬਲੂ ਓਰੀਜਨ ਨੇ ਪਹਿਲੀ ਵਾਰ 6 ਲੋਕਾਂ ਨੂੰ ਪੁਲਾੜ ਯਾਤਰਾ 'ਤੇ ਭੇਜਿਆ। ਇਸ ਸਾਲ ਜੇਫ ਬੋਜੇਸ ਦੀ ਇਹ ਸਪੇਸ ਕੰਪਨੀ 9 ਵਾਰ ਅਜਿਹੀਆਂ ਉਡਾਣਾਂ ਭਰੇਗੀ। ਜਿਹੜੇ 6 ਲੋਕਾਂ ਨੇ ਵੀਰਵਾਰ ਮਤਲਬ 31 ਮਾਰਚ, 2022 ਨੂੰ ਪੁਲਾੜ ਦੀ ਯਾਤਰਾ ਕੀਤੀ ਹੈ ਉਹਨਾਂ ਵਿਚੋਂ ਪੰਜ ਨੇ ਬਲੂ ਓਰੀਜਨ ਕੰਪਨੀ ਨੂੰ ਕਿੰਨੀ ਰਾਸ਼ੀ ਦਿੱਤੀ ਹੈ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹਨਾਂ ਸਾਰੇ 6 ਲੋਕਾਂ ਨੇ ਧਰਤੀ ਤੋਂ 100 ਕਿਲੋਮੀਟਰ ਉੱਪਰ ਕਾਰਮਾਨ ਲਾਈਨ ਤੱਕ ਦੀ ਯਾਤਰਾ ਕੀਤੀ।

ਛੇ ਲੋਕਾਂ ਵਿਚ ਨਿਊ ਸ਼ੇਫਰਡ ਦੇ ਆਰਕੀਟੈਕਟ ਗੈਰੀ ਲਾਰਡ, ਟੂਰਿਸਟ ਮਾਰਟੀ ਏਲੇਨ, ਪਤੀ-ਪਤਨੀ ਸ਼ੈਰੋਨ ਅਤੇ ਮਾਰਕ ਹੇਗਲ, ਜਿਮ ਕਿਚੇਨ ਅਤੇ ਡਾਕਟਰ ਜੌਰਜ ਨੀਲਡ ਸ਼ਾਮਲ ਹਨ। ਇਹਨਾਂ ਲੋਕਾਂ ਨੇ ਨਿਊ ਸ਼ੇਫਰਡ ਪੁਲਾੜ ਗੱਡੀ ਵਿਚ ਕੁੱਲ ਮਿਲਾ ਕੇ 10 ਮਿੰਟ ਤੋਂ ਥੋੜ੍ਹਾ ਜ਼ਿਆਦਾ ਸਮਾਂ ਦੀ ਯਾਤਰਾ ਕੀਤੀ। ਇਸ ਵਿਚ ਕਰੀਬ 3 ਮਿੰਟ ਇਹਨਾਂ ਨੇ ਜੀਰੋ ਗ੍ਰੈਵਿਟੀ ਮਤਲਬ ਭਾਰਹੀਣਤਾ ਮਹਿਸੂਸ ਕੀਤੀ। ਇਹ ਬਲੂ ਓਰੀਜਨ ਦੀ ਕੋਈ ਪਹਿਲੀ ਉਡਾਣ ਨਹੀਂ ਹੈ।ਇਕ ਸਾਲ ਦੇ ਅੰਦਰ ਇਸ ਦੀ ਇਹ ਚੌਥੀ ਉਡਾਣ ਹੈ।

ਪਹਿਲੀ ਉਡਾਣ ਵਿਚ ਜੋਫ ਬੇਜੇਸ ਨੇ ਕੀਤੀ ਸੀ ਯਾਤਰਾ
ਪਿਛਲੇ ਸਾਲ ਜੁਲਾਈ ਵਿਚ ਜੇਫ ਬੋਜੇਸ, ਉਹਨਾਂ ਦੇ ਭਰਾ ਮਾਰਕ ਬੇਜੋਸ, 18 ਸਾਲ ਦੇ ਓਲੀਵਰ ਡੈਮੇਨ ਅਤੇ 82 ਸਾਲ ਦੇ ਵੈਲੀ ਫੰਕ ਨੇ ਬਲੂ ਓਰੀਜਨ ਜ਼ਰੀਏ ਪੁਲਾੜ ਦੀ ਪਹਿਲੀ ਯਾਤਰਾ ਕੀਤੀ। ਪਹਿਲੀ ਵਾਰ ਨਿਊ ਸ਼ੇਫਰਜ ਦੀ ਲਾਂਚਿੰਗ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਕੀਤੀ ਗਈ ਸੀ। ਇਸ ਨੂੰ ਲਾਂਚ ਕਰਨ ਤੋਂ ਲੈ ਕੇ ਲੈਂਡਿੰਗ ਤੱਕ ਕਿਸੇ ਵੀ ਪੁਲਾੜ ਯਾਤਰੀ ਨੂੰ ਕਿਸੇ ਵੀ ਤਰ੍ਹਾਂ ਦੇ ਕੰਸੋਲ 'ਤੇ ਕੋਈ ਕੰਮ ਨਹੀਂ ਕਰਨਾ ਸੀ। ਉਸ ਦੇ ਬਾਅਦ ਇਸ ਉਡਾਣ ਨੂੰ ਲੈ ਕੇ ਦੁਨੀਆ ਭਰ ਵਿਚ ਚਰਚਾ ਹੁੰਦੀ ਰਹੀ।

ਪੜ੍ਹੋ ਇਹ ਅਹਿਮ ਖ਼ਬਰ- ਪਹਿਲੀ ਤਿਮਾਹੀ 'ਚ ਕੈਨੇਡਾ ਨੇ ਜਾਰੀ ਕੀਤੇ 1 ਲੱਖ ਤੋਂ ਵਧੇਰੇ ਵੀਜ਼ੇ, ਵੱਡੀ ਗਿਣਤੀ 'ਚ ਭਾਰਤੀ ਸ਼ਾਮਿਲ

ਦੂਜੀ ਉਡਾਣ ਵਿਚ ਸਭ ਤੋਂ ਬਜ਼ੁਰਗ ਵਿਅਕਤੀ ਨੇ ਕੀਤੀ ਯਾਤਰਾ
ਬਲੂ ਓਰੀਜਨ ਦੀ ਦੂਜੀ ਉਡਾਣ ਪਿਛਲੇ ਸਾਲ ਅਕਤੂਬਰ ਵਿਚ ਭਰੀ ਗਈ। ਇਸ ਵਿਚ ਸਭ ਤੋਂ ਬਜ਼ੁਰਗ ਵਿਅਕਤੀ 90 ਸਾਲ ਦੇ ਵਿਲੀਅਮ ਸ਼ੈਟਨਰ ਨੇ ਯਾਤਰਾ ਕੀਤੀ ਸੀ। ਨਾਲ ਹੀ ਬਲੂ ਓਰੀਜਨ ਦੀ ਵੀਪੀ ਆਂਡਰੇ ਪਾਵਰਸ ਫ੍ਰਾਂਸੀਸੀ ਸਾਫਟਵੇਅਰ ਕੰਪਨੀ ਡੈਸੋ ਸਿਸਟਮ ਦੇ ਡਿਪਟੀ ਮੁਖੀ ਗਲੇਨ ਡੇ ਰੀਸ ਅਤੇ ਅਰਥ ਆਬਜ਼ਰਵੇਸ਼ਨ ਕੰਪਨੀ ਪਲੈਨੇਟ ਦੇ ਸਹਿ-ਸੰਸਥਾਪਕ ਕ੍ਰਿਸ ਬੋਸ਼ੁਈਜੇਨ ਸ਼ਾਮਲ ਹੋਏ। 90 ਸਾਲ ਦੇ ਵਿਲੀਅਮ ਸ਼ੈਟਨਰ ਇਕ ਅਦਾਕਾਰ, ਡਾਇਰੈਕਟਰ, ਨਿਰਦੇਸ਼ਕ, ਲੇਖਕ, ਰਿਕਾਡਿੰਗ ਕਲਾਕਾਰ ਅਤੇ ਘੋੜਸਵਾਰ ਹਨ। ਉਹ ਇਹ ਸਾਰੇ ਕੰਮ ਕਰੀਬ 60 ਸਾਲ ਤੋਂ ਕਰ ਰਹੇ ਹਨ। ਸਾਲ 1966 ਵਿਚ ਉਹਨਾਂ ਨੇ ਟੈਲੀਵਿਜਨ ਸੀਰੀਜ ਸਟਾਰ ਟ੍ਰੇਕ ਵਿਚ ਕੈਪਟਨ ਜੇਮਸ ਟੀ ਕਰਕ ਦਾ ਰੋਲ ਨਿਭਾਇਆ ਸੀ।

ਬਲੂ ਓਰੀਜਨ ਬਣਾਏਗਾ ਸਪੇਸ ਸਟੇਸ਼ਨ
ਉਦਯੋਗਪਤੀ ਜੇਫ ਬੋਜੇਸ ਆਪਣਾ ਸਪੇਸ ਸਟੇਸ਼ਨ ਬਣਾਉਣ ਜਾ ਰਹੇ ਹਨ। ਇਹ ਇਕ ਵਪਾਰਕ ਸਪੇਸ ਸਟੇਸ਼ਨ ਹੋਵੇਗਾ, ਜਿੱਥੇ ਲੋਕ ਪੈਸੇ ਦੇ ਕੇ ਕੁਝ ਦਿਨ ਛੁੱਟੀਆਂ ਮਨਾ ਸਕਦੇ ਹਨ। ਇਸ ਸਪੇਸ ਸਟੇਸ਼ਨ ਦਾ ਨਾਮ ਓਰਬੀਟਲ ਰੀਫ ਹੈ। ਬਲੂ ਓਰੀਜਨ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਵਿਗਿਆਨੀ ਇਸ ਸਪੇਸ ਸਟੇਸ਼ਨ ਨੂੰ ਜਲਦੀ ਬਣਾ ਲੈਣਗੇ। ਇਸ ਦਹਾਕੇ ਦੇ ਦੂਜੇ ਹਿੱਸੇ ਵਿਚ ਮਤਲਬ ਸਾਲ 2025 ਦੇ ਬਾਅਦ ਬੋਇੰਗ ਦੇ ਜਹਾਜ਼ ਵਿਚ ਬੈਠ ਕੇ ਲੋਕ ਇਸ ਸਪੇਸ ਸਟੇਸ਼ਨ ਦੀ ਯਾਤਰਾ 'ਤੇ ਜਾ ਸਕਣਗੇ। ਇਸ ਸਪੇਸ ਸਟੇਸ਼ਨ ਨੂੰ ਬਣਾਉਣ ਲਈ ਬਲੂ ਓਰੀਜਨ ਨਾਲ ਬੋਇੰਗ, ਸਿਏਰਾ ਸਪੇਸ, ਰੇਡਵਾਇਰ ਸਪੇਸ, ਜੇਨੇਸਿਸ ਇੰਜੀਨੀਅਰਿੰਗ ਸੋਲੂਸ਼ਨਸ ਅਤੇ ਏਰੀਜ਼ੋਨਾ ਸਟੇਟ ਯੂਨੀਵਰਸਿਟੀ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana