ਜਾਪਾਨੀ ਬੁਖਾਰ ਤੇ ਬਲਿਊ ਟੰਗ ਬੀਮਾਰੀ ਦਾ ਪਤਾ ਲਾਉਣ ਵਾਲੀ ਕਿੱਟ ਵਿਕਸਿਤ

10/16/2019 12:28:32 AM

ਟੋਕੀਓ (ਯੂ. ਐੱਨ. ਆਈ.)-ਦੇਸ਼ ਦੇ ਵਿਗਿਆਨੀਆਂ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿਸ ਵਿਚ ਪਹਿਲੀ ਵਾਰ ਬਲਿਊ ਟੰਗ ਸੈਂਡਵਿਚ ਏਲਿਸਾ ਕਿੱਟ ਵਿਕਸਿਤ ਕੀਤੀ ਗਈ। ਇਸ ਨਾਲ ਪਸ਼ੂਆਂ ਖਾਸ ਤੌਰ ’ਤੇ ਭੇਡਾਂ ਅਤੇ ਬੱਕਰੀਆਂ ’ਚ ਹੋਣ ਵਾਲੀ ਬੀਮਾਰੀ ਬਲਿਊ ਟੰਗ (ਨੀਰਸਨਾ) ਦਾ ਪਤਾ ਲਗਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜਾਪਾਨੀ ਦਿਮਾਗੀ ਬੁਖਾਰ ਦੀ ਜਾਂਚ ਕਰਨ ਵਾਲੀ ਦੇਸੀ ਤਕਨੀਕ ਤਿਆਰ ਕਰਨ ’ਚ ਸਫਲਤਾ ਹਾਸਲ ਹੋਈ ਹੈ।

ਪਸ਼ੂ ਪਾਲਣ ਵਿਭਾਗ ਦੇ ਸਕੱਤਰ ਅਤੁਲ ਚਤੁਰਵੇਦੀ, ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਡਾਇਰੈਕਟਰ ਜਨਰਲ ਤ੍ਰਿਲੋਚਨ ਮਹਾਪਾਤਰਾ ਅਤੇ ਭਾਰਤੀ ਵੈਟਰਨਰੀ ਮੈਡੀਕਲ ਖੋਜ ਸੰਸਥਾ ਦੇ ਨਿਰਦੇਸ਼ਕ ਆਰ. ਕੇ. ਸਿੰਘ ਨੇ ਅੱਜ ਇਥੇ ਸਾਂਝੇ ਪੱਤਰਕਾਰ ਸੰਮੇਲਨ ’ਚ ਇਹ 2 ਨਵੇਂ ਕਿੱਟ ਵਿਕਸਿਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਤਹਿਤ ਸਵਦੇਸ਼ੀ ਤਕਨੀਕ ਨਾਲ ਇਨ੍ਹਾਂ ਨੂੰ ਵਿਕਸਤ ਕੀਤਾ ਗਿਆ ਹੈ, ਜਿਸ ਨਾਲ ਵੱਡੀ ਮਾਤਰਾ ’ਚ ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ ਅਤੇ ਪਸ਼ੂਧਨ ਦੇ ਨੁਕਸਾਨ ਨੂੰ ਰੋਕਿਆ ਜਾ ਸਕੇਗਾ।

ਮਹਾਪਾਤਰਾ ਨੇ ਦੱਸਿਆ ਕਿ ਕਿਊਲੇਕਸ ਮੱਛਰ ਜਦੋਂ ਸੂਰ ਨੂੰ ਕੱਟਦਾ ਹੈ ਅਤੇ ਫਿਰ ਉਹ ਬੱਚਿਆਂ ਨੂੰ ਕੱਟਦਾ ਹੈ ਤਾਂ ਜਾਪਾਨੀ ਦਿਮਾਗੀ ਬੁਖਾਰ ਹੁੰਦਾ ਹੈ, ਜਿਸ ਨਾਲ ਹਰ ਸਾਲ ਵੱਡੀ ਗਿਣਤੀ ’ਚ ਬੱਚਿਆਂ ਦੀ ਮੌਤ ਹੁੰਦੀ ਹੈ। ਇਸ ਬੀਮਾਰੀ ਦਾ ਪਤਾ ਲਾਉਣ ਵਾਲੀ ਕਿੱਟ ਦੀ ਵਿਦੇਸ਼ ਤੋਂ ਦਰਾਮਦ ਕੀਤੀ ਜਾਂਦੀ ਹੈ, ਜਿਸ ਕਾਰਨ ਇਸ ਦੀ ਜਾਂਚ ਮਹਿੰਗੀ ਹੁੰਦੀ ਹੈ। ਸਵਦੇਸ਼ੀ ਕਿੱਟ ਦੇ ਵਿਕਾਸ ਨਾਲ ਇਸ ਦੀ ਜਾਂਚ ਘੱਟ ਕੀਮਤ ’ਤੇ ਹੋ ਸਕੇਗੀ।


Sunny Mehra

Content Editor

Related News