ਬਲੂਮਬਰਗ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਸਮੀ ਰੂਪ ਤੋਂ ਦਾਅਵੇਦਾਰੀ ਕੀਤੀ ਪੇਸ਼

11/25/2019 1:54:14 AM

ਵਾਸ਼ਿੰਗਟਨ - ਅਮਰੀਕਾ 'ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰ ਬਣਨ ਲਈ ਨਿਊਯਾਰਕ ਦੇ ਸਾਬਕਾ ਮੇਅਰ ਮਾਇਕਲ ਬਲੂਮਬਰਗ ਨੇ ਐਤਵਾਰ ਨੂੰ ਰਸਮੀ ਰੂਪ ਤੋਂ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਦੀ ਪਛਾਣ ਜਲਵਾਯੂ ਪਰਿਵਰਤਨ ਖਿਲਾਫ ਕਾਰਜ ਕਰਨ ਵਾਲੇ ਵਰਕਰ ਅਤੇ ਭਾਰਤ-ਅਮਰੀਕਾ ਸਬੰਧਾਂ ਦੇ ਸਮਰਥਕ ਦੀ ਹੈ। ਜ਼ਿਕਰਯੋਗ ਹੈ ਕਿ 77 ਸਾਲਾ ਬਲੂਮਬਰਗ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਅਧਿਕਾਰਕ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਲ ਹੋਣ ਵਾਲੇ ਆਖਰੀ ਨੇਤਾ ਹਨ। ਉਮੀਦਵਾਰ ਚੁਣਨ ਦਾ ਕੰਮ ਅਗਲੇ ਸਾਲ 3 ਫਰਵਰੀ ਤੋਂ ਆਯੋਵਾ ਕਾਕਸ ਦੀਆਂ ਪ੍ਰਾਇਮਰੀ ਚੋਣਾਂ 'ਚ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਬਲੂਮਬਰਗ ਪਿਛਲੇ ਕਈ ਸਾਲਾਂ 'ਚ ਨਿਯਮਤ ਰੂਪ ਤੋਂ ਭਾਰਤ ਆਉਂਦੇ ਰਹਿੰਦੇ ਹਨ। ਬਲੂਮਬਰਗ ਨੇ ਆਖਿਆ ਕਿ ਮੈਂ ਡੋਨਾਲਡ ਟਰੰਪ ਨੂੰ ਹਰਾਉਣ ਅਤੇ ਅਮਰੀਕਾ ਦਾ ਦੁਬਾਰਾ ਨਿਰਮਾਣ ਕਰਨ ਲਈ ਰਾਸ਼ਟਰਪਤੀ ਅਹੁਦੇ ਦੇ ਲਈ ਲੜ੍ਹ ਰਿਹਾ ਹਾਂ। ਅਸੀਂ ਹੋਰ 4 ਸਾਲਾਂ ਤੱਕ ਰਾਸ਼ਟਰਪਤੀ ਟਰੰਪ ਦੇ ਬਿਨਾਂ ਸੋਚੇ-ਸਮਝੇ ਅਤੇ ਅਨੈਤਿਕ ਕਦਮਾਂ ਨੂੰ ਨਹੀਂ ਸਹਿ ਸਕਦੇ। ਉਨ੍ਹਾਂ ਨੇ ਸਾਡੇ ਦੇਸ਼ ਦੇ ਅਕਸ ਅਤੇ ਸਾਡੇ ਮੁੱਲਾਂ ਲਈ ਖਤਰਾਂ ਪੈਦਾ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਦੁਬਾਰਾ ਜਿੱਤਦੇ ਹਨ ਤਾਂ ਅਸੀਂ ਉਨ੍ਹਾਂ ਤੋਂ ਹੋਏ ਨੁਕਸਾਨ ਦੀ ਕਦੇ ਭਰਪਾਈ ਲਈ ਖਤਰਾ ਨਹੀਂ ਕਰ ਪਾਵਾਂਗੇ। ਇਸ ਨਾਲ ਜ਼ਿਆਦਾ ਖਤਰਾ ਹੋ ਸਕਦਾ ਹੈ। ਅਸੀਂ ਇਹ ਚੋਣਾਂ ਜ਼ਰੂਰ ਜਿੱਤਾਂਗੇ ਅਤੇ ਅਸੀਂ ਅਮਰੀਕਾ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਕਰਾਂਗੇ। ਮੈਨੂੰ ਆਪਣੇ ਕਾਰੋਬਾਰੀ, ਪ੍ਰਸ਼ਾਸਨਿਕ ਅਤੇ ਪਰਉਪਕਾਰੀ ਅਨੁਭਵ 'ਤੇ ਭਰੋਸਾ ਹੈ, ਜੋ ਮੈਨੂੰ ਜਿੱਤਣ ਅਤੇ ਅਗਵਾਈ ਕਰਨ 'ਚ ਮਦਦ ਕਰੇਗਾ।

Khushdeep Jassi

This news is Content Editor Khushdeep Jassi