ਬਜ਼ੁਰਗ ਬਣਿਆ ਦੁਨੀਆ ਲਈ ਮਿਸਾਲ, 24 ਲੱਖ ਬੱਚਿਆਂ ਦੀਆਂ ਬਚਾਈਆਂ ਜਾਨਾਂ

08/08/2019 1:45:25 PM

ਸਿਡਨੀ— ਆਸਟ੍ਰੇਲੀਆ ਦੇ ਜੇਮਸ ਹੈਰੀਸਨ ਦਾ ਨਾਂ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਉੱਥੇ ਇਨ੍ਹਾਂ ਨੂੰ 'ਮੈਨ ਵਿਦ ਦਿ ਗੋਲਡਨ ਆਰਮ' ਕਿਹਾ ਜਾਂਦਾ ਹੈ। ਇਸ ਤਰ੍ਹਾਂ ਉਹ ਹੁਣ ਤਕ 24 ਲੱਖ ਬੱਚਿਆਂ ਦੀ ਜਾਨ ਬਚਾ ਚੁੱਕੇ ਹਨ। ਅਸਲ 'ਚ ਪਿਛਲੇ 60 ਸਾਲਾਂ ਤੋਂ ਜੇਮਸ ਖੂਨ ਦਾਨ ਕਰ ਰਹੇ ਹਨ। ਜੇਮਸ ਦੇ ਖੂਨ 'ਚ ਰੋਗਾਂ ਨਾਲ ਲੜਨ ਦੀ ਖਾਸ ਸਮਰੱਥਾ ਹੈ। ਜਿਸ ਕਾਰਨ ਵਿਗਿਆਨੀਆਂ ਨੇ 'ਰੀਸਸ ਰੋਗ' ਨਾਲ ਲੜਨ ਲਈ 'ਐਂਟੀ ਡੀ' ਨਾਮਕ ਟੀਕਾ ਬਣਾਇਆ ਹੈ। 

ਡਾਕਟਰਾਂ ਮੁਤਾਬਕ ਰੀਸਸ ਰੋਗ ਕਾਰਨ ਗਰਭਰਤੀ ਮਹਿਲਾ ਦੇ ਖੂਨ ਦਾ ਰੋਗ ਪੇਟ 'ਚ ਪਲ ਰਹੇ ਬੱਚੇ ਦੇ ਬਲੱਡ ਸੈੱਲਸਜ਼ ਨੂੰ ਖਤਮ ਕਰ ਦਿੰਦਾ ਹੈ। ਇਸ ਹਾਲਾਤ 'ਚ ਬੱਚੇ ਦੇ ਦਿਮਾਗ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ ਜਾਂ ਕਿਸੇ ਮਾਮਲੇ 'ਚ ਮੌਤਾਂ ਵੀ ਹੋ ਸਕਦੀਆਂ ਹਨ। ਲਿਹਾਜਾ ਇਸ ਰੋਗ ਨਾਲ ਲੜਨ ਲਈ ਜੇਮਸ ਦਾ ਖੂਨ ਰਾਮਬਾਣ ਸਾਬਤ ਹੋ ਰਿਹਾ ਹੈ। ਡਾਕਟਰ ਉਨ੍ਹਾਂ ਦੇ ਪਲਾਜ਼ਮਾ ਦੀ ਵਰਤੋਂ ਕਰਕੇ ਟੀਕੇ ਬਣਾਉਂਦੇ ਹਨ।
ਅਧਿਕਾਰੀਆਂ ਮੁਤਾਬਕ ਜੇਮਸ ਵਲੋਂ ਦਾਨ ਕੀਤੇ ਗਏ ਖੂਨ ਦੀ ਹਰ ਬੂੰਦ ਬਹੁਤ ਮਹਿੰਗੀ ਹੈ। ਉਨ੍ਹਾਂ ਦਾ ਖੂਨ ਲਾਈਫ ਸੇਵਿੰਗ ਮੈਡੀਸਨ ਹੈ, ਜੋ ਅਜਿਹੀਆਂ ਗਰਭਵਤੀ ਔਰਤਾਂ ਨੂੰ ਲਗਾਇਆ ਜਾਂਦਾ ਹੈ, ਜਿਨ੍ਹਾਂ ਦਾ ਖੂਨ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਲਈ ਖਤਰਾ ਪੈਦਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀਆਂ 17 ਫੀਸਦੀ ਤੋਂ ਵਧੇਰੇ ਔਰਤਾਂ ਇਸ ਖਤਰੇ ਨਾਲ ਜੂਝ ਰਹੀਆਂ ਹਨ।