ਬਿਸਕੁੱਟ ਖਾਣ ਨਾਲ ਅਮਰੀਕਨ ਮਾਡਲ ਦਾ ਬ੍ਰੇਨ ਹੋਇਆ ਡੈਮੇਜ, ਨਾ ਬੋਲ ਪਾ ਰਹੀ ਹੈ ਅਤੇ ਨਾ ਹੀ ਤੁਰ-ਫਿਰ

04/14/2021 1:27:38 PM

ਵਾਸ਼ਿੰਗਟਨ (ਇੰਟ.)- ਅਮਰੀਕਾ ਦੀ ਮਾਡਲ ਅਤੇ ਅਦਾਕਾਰਾ ਸ਼ਾਂਟੇਲ ਗਿਆਕੇਲੋਨ ਦਾ ਪੀਨਟ ਬਟਰ ਬਿਸਕੁਟ ਖਾਣ ਤੋਂ ਬਾਅਦ ਬ੍ਰੇਨ ਡੈਮੇਜ ਹੋ ਗਿਆ। ਹੁਣ ਲਾਸ ਵੇਗਾਸ ਦੀ ਅਦਾਲਤ ’ਚ ਉਸਦੇ ਮੈਡੀਕਲ ਖਰਚੇ ਅਤੇ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ 29.5 ਮਿਲੀਅਨ ਡਾਲਰਸ ਯਾਨੀ ਲਗਭਗ 222 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ

ਸਾਲ 2013 ’ਚ ਸ਼ਾਂਟੇਲ ਲਾਸ ਵੇਗਾਸ ’ਚ ਮੈਜਿਕ ਫੈਸ਼ਨ ਟਰੇਡ ਸ਼ੋਅ ’ਚ ਮਾਡਲਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਦੋਸਤ ਤਾਰਾ ਨੇ ਉਨ੍ਹਾਂ ਨੂੰ ਦਹੀਂ ਵਰਗਾ ਟੈਸਟ ਕਰਵਾਉਣ ਵਾਲਾ ਯੋਗਰਟ ਅਤੇ ਪ੍ਰੇਟਜੇਲ ਦਿੱਤਾ ਸੀ। ਪ੍ਰੇਟਜੇਲ ਇਕ ਤਰ੍ਹਾਂ ਦਾ ਬਿਸਕੁੱਟ ਹੁੰਦਾ ਹੈ ਅਤੇ ਇਸ ਵਿਚ ਪੀਨਟ ਬਟਰ ਵੀ ਸੀ। ਸ਼ਾਂਟੇਲ ਨੂੰ ਪੀਨਟ ਬਟਰ ਨਾਲ ਐਲਰਜੀ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਕ ਬਿਸਕੁੱਟ ’ਚ ਪੀਨਟ ਬਟਰ ਹੈ ਅਤੇ ਨਾ ਹੀ ਉਸਦੇ ਦੋਸਤ ਨੂੰ ਇਸ ਗੱਲ ਬਾਰੇ ਪਤਾ ਸੀ ਕਿ ਪੀਨਟ ਬਟਰ ਨਾਲ ਉਸ ਨੂੰ ਐਲਰਜੀ ਹੈ। ਸ਼ਾਂਟੇਲ ਇਸ ਨੂੰ ਖਾਣ ਤੋਂ ਬਾਅਦ ਹੀ ਐਨਾਫਾਇਲੈਕਟਿਕ ਸ਼ਾਕ ’ਚ ਚਲੀ ਗਈ ਸੀ। ਇਸ ਨਾਲ ਉਸ ਨੂੰ ਬੋਲਣ ਅਤੇ ਤੁਰਨ-ਫਿਰਨ ਦੀ ਸਮੱਸਿਆ ਆ ਗਈ ਹੈ।

ਇਹ ਵੀ ਪੜ੍ਹੋ : ਸਾਵਧਾਨ! WHO ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ

ਕੀ ਹੈ ਐਨਾਫਾਇਲੈਕਟਿਕ ਸ਼ਾਕ
ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਇਨਸਾਨ ਨੂੰ ਐਲਰਜੀ ਦਾ ਰਿਐਕਸ਼ਨ ਹੋ ਜਾਂਦਾ ਹੈ। ਇਹ ਬਹੁਤ ਦੁਰਲੱਭ ਹੁੰਦਾ ਹੈ ਪਰ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਹ ਆਮਤੌਰ ’ਤੇ ਫੂਡ ਐਲਰਜੀ ਅਤੇ ਕੀੜੇ-ਮਕੌੜੇ ਦੇ ਕੱਟਣ ਨਾਲ ਹੁੰਦਾ ਹੈ। ਇਸ ਸ਼ਾਕ ਦੀ ਸਥਿਤੀ ’ਚ ਐਪੀਨੇਫ੍ਰਾਈਨ ਨਾਂ ਦਾ ਡਰੱਗ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਡਰੱਗ ਨੂੰ ਤੁਰੰਤ ਨਾ ਦਿੱਤਾ ਜਾਵੇ ਤਾਂ ਹਾਲਾਤ ਬੇਹੱਦ ਗੰਭੀਰ ਹੋ ਸਕਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry