ਸਿਰ ਤੋਂ ਜੁੜੀਆਂ ਭੈਣਾਂ ਨੂੰ ਮਿਲਿਆ ਜਨਮ ਦਿਨ ਦਾ ਵੱਖਰਾ ਹੀ ਤੋਹਫਾ, ਮਾਂ-ਬਾਪ ਵੀ ਹੋਏ ਖੁਸ਼

Thursday, Jun 15, 2017 - 12:59 PM (IST)

ਵਾਸ਼ਿੰਗਟਨ— ਅਮਰੀਕਾ ਦੇ ਉੱਤਰੀ ਕੈਰੋਲਿਨਾ ਦੀਆਂ ਦੋ ਜੁੜਵਾ ਬੱਚੀਆਂ ਨੂੰ ਉਨ੍ਹਾਂ ਦੇ ਪਹਿਲੇ ਜਨਮ ਦਿਨ 'ਤੇ ਨਵੀਂ ਜ਼ਿੰਦਗੀ ਮਿਲੀ ਹੈ। ਇਹ ਦੋਵੇਂ ਸਿਰ ਤੋਂ ਜੁੜੀਆਂ ਹੋਈਆਂ ਸਨ। ਇਨ੍ਹਾਂ ਜੋੜੀਆਂ ਬੱਚੀਆਂ ਦਾ ਨਾਂ ਐਰਿਨ ਤੇ ਐਬਈ ਡੇਲਨੇ ਹੈ, ਜਿਨ੍ਹਾਂ ਦਾ ਜਨਮ ਪਿਛਲੇ ਸਾਲ ਜੁਲਾਈ 'ਚ ਹੋਇਆ ਸੀ। 7 ਜੂਨ ਨੂੰ ਦੋਹਾਂ ਦੇ ਸਿਰ ਫਿਲੇਡੇਲਫਿਆ ਦੇ ਹਸਪਤਾਲ 'ਚ ਵੱਖ ਕੀਤੇ ਗਏ। PunjabKesari


30 ਡਾਕਟਰਾਂ ਦੀ ਟੀਮ ਨੇ 11 ਘੰਟੇ 'ਚ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਦੋਵੇਂ ਭੈਣਾਂ ਹੁਣ ਆਈ.ਸੀ.ਯੂ 'ਚ ਠੀਕ ਹੋ ਰਹੀਆਂ ਹਨ। ਸਿਰ ਜੁੜੇ ਹੋਣ ਦੀ ਬੀਮਾਰੀ ਨੂੰ ਕ੍ਰੇਨੀਪਾਗਸ ਕਿਹਾ ਜਾਂਦਾ ਹੈ। 2 ਲੱਖ ਬੱਚਿਆਂ ਦੇ ਜਨਮ 'ਚ ਇਹ ਇਕ ਕੇਸ ਸਾਹਮਣੇ ਆਉਂਦਾ ਹੈ। 40 ਤੋਂ 60 ਫੀਸਦੀ ਸਿਰ ਜੁੜੇ ਬੱਚੇ ਪੈਦਾ ਹੁੰਦੇ ਹਨ ਪਰ ਇਨ੍ਹਾਂ 'ਚੋਂ ਸਿਰਫ 35 ਫੀਸਦੀ ਇਕ ਹੀ ਦਿਨ ਮਗਰੋਂ ਮਰ ਜਾਂਦੇ ਹਨ। ਇਨ੍ਹਾਂ ਦੇ ਜਿਊਂਦੇ ਰਹਿਣ ਦੀ ਰੇਟਿੰਗ ਕਿਤੇ 5 ਤੇ ਕਿਤੇ 25 ਫੀਸਦੀ ਹੈ।


Related News