ਅਰਬਪਤੀ ਨੇ ਕਾਨਫਰੰਸ 'ਚ ਕੀਤੀ ਸੈਕਸ ਨਾਲ ਜੁੜੀ ਟਿੱਪਣੀ, ਗੁਆਉਣੇ ਪਏ ਕਰੋੜਾਂ ਰੁਪਏ

10/16/2019 2:46:15 AM

ਵਾਸ਼ਿੰਗਟਨ - ਅਮਰੀਕਾ 'ਚ ਇਕ ਅਰਬਪਤੀ ਕਾਰੋਬਾਰੀ ਨੂੰ ਕਾਨਫਰੰਸ ਦੌਰਾਨ ਮਹਿਲਾ ਅਤੇ ਸੈਕਸ ਨਾਲ ਜੁੜੀ ਟਿੱਪਣੀ ਕਰਨਾ ਭਾਰੀ ਪੈ ਗਿਆ। ਉਸ ਨੂੰ ਇਸ ਵਿਵਾਦਤ ਬਿਆਨ ਲਈ 4200 ਕਰੋੜ ਰੁਪਏ ਗੁਆਉਣੇ ਪੈ ਗਏ। ਦਰਅਸਲ ਅਰਬਪਤੀ ਕੇਨ ਫਿਸ਼ਰ ਨੇ ਐਪਲ ਇੰਵੈਸਟਮੈਂਟ ਕਾਨਫਰੰਸ 'ਚ ਪਿਛਲੇ ਹਫਤੇ ਆਖਿਆ ਸੀ ਕਿ ਫੰਡ ਇਕੱਠਾ ਕਰਨ ਲਈ ਨਵੇਂ ਕਲਾਇੰਟ ਨਾਲ ਸੰਪਰਕ ਕਰਨਾ ਅਜਿਹਾ ਹੁੰਦਾ ਹੈ ਜਿਵੇਂ ਬਾਰ 'ਚ ਤੁਰੰਤ ਮਿਲੀ ਕਿਸੇ ਮਹਿਲਾ ਨੂੰ ਸਬੰਧ ਬਣਾਉਣ ਲਈ ਰਾਜ਼ੀ ਕਰਨਾ। ਕੇਨ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ 'ਚ ਵਿਵਾਦ ਪੈਦਾ ਹੋ ਗਿਆ। ਅਮਰੀਕਾ ਦੇ ਮਿਸ਼ੀਗਨ ਖਜ਼ਾਨਾ ਵਿਭਾਗ ਨੇ ਕੇਨ ਫਿਸ਼ਰ ਨੂੰ ਸਟੇਟ ਪੈਨਸ਼ਨ ਸਿਸਟਮ ਤੋਂ ਬਾਹਰ ਕਰ ਦਿੱਤਾ ਅਤੇ ਆਪਣੇ ਕਰੀਬ 4200 ਕਰੋੜ ਰੁਪਏ ਵਾਪਸ ਲੈਣ ਦਾ ਐਲਾਨ ਕੀਤਾ।

ਫਾਕਸ ਬਿਜ਼ਨੈੱਸ ਦੀ ਰਿਪੋਰਟ ਮੁਤਾਬਕ, ਕੇਨ ਫਿਸ਼ਰ ਨੇ ਕਾਨਫਰੰਸ 'ਚ ਆਖਿਆ ਸੀ ਕਿ ਪੈਸਾ ਅਤੇ ਸੈਕਸ ਜ਼ਿਆਦਾਤਰ ਲੋਕਾਂ ਲਈ ਨਿੱਜੀ ਚੀਜ਼ ਹੈ। ਫੰਡ ਇਕੱਠਾ ਕਰਨ ਲਈ ਨਵੇਂ ਗਾਹਕ ਨੂੰ ਮੰਨਣਾ ਅਜਿਹਾ ਹੁੰਦਾ ਹੈ, ਜਿਵੇਂ ਬਾਰ 'ਚ ਮਿਲੀ ਕਿਸੇ ਲੜਕੀ ਦੇ ਨਾਲ ਸਬੰਧ ਬਣਾਉਣਾ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਲੜਕੀ ਸ਼ਬਦ ਨੂੰ ਸੁਧਾਰ ਕੇ ਮਹਿਲਾ ਕਿਹਾ। ਕੇਨ ਫਿਸ਼ਰ ਇਸ ਤੋਂ ਪਹਿਲਾਂ ਵੀ ਵਿਵਾਦਤ ਬਿਆਨ ਦੇ ਚੁੱਕੇ ਹਨ। 2018 'ਚ ਉਨ੍ਹਾਂ ਨੇ ਅਜਿਹੀ ਇਕ ਕਾਨਫਰੰਸ ਦੌਰਾਨ ਆਖਿਆ ਸੀ ਕਿ ਉਹ ਸੋਚਦੇ ਹਨ ਕਿ ਘੱਟ ਉਮਰ 'ਚ ਉਨ੍ਹਾਂ ਨੂੰ ਜ਼ਿਆਦਾ ਸੈਕਸ ਕਰਨਾ ਚਾਹੀਦਾ ਸੀ। ਕੇਨ ਨੂੰ ਅਮਰੀਕਾ 'ਚ ਬੈਸਟ ਸੈਲਿੰਗ ਆਥਰ ਦੇ ਰੂਪ 'ਚ ਮੰਨਿਆ ਜਾਂਦਾ ਹੈ।


Khushdeep Jassi

Content Editor

Related News