ਬਿਲਾਵਲ ਭੁੱਟੋ ਨੇ 31 ਜਨਵਰੀ ਤੱਕ ਇਮਰਾਨ ਨੂੰ ਅਹੁਦਾ ਛੱਡ ਦੇਣ ਦੀ ਦਿੱਤੀ ਚਿਤਾਵਨੀ

12/29/2020 6:02:09 PM

ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਵਿਰੋਧੀ ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੀ.ਡੀ.ਐੱਮ. ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਰੈਲੀਆਂ ਅਤੇ ਸ਼ਕਤੀ ਪ੍ਰਦਰਸ਼ਨਾਂ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। ਲਰਕਾਨਾ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ  ਭੁੱਟੋ ਦੀ ਬਰਸੀ ਦੇ ਸਿਲਸਿਲੇ ਵਿਚ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ 31 ਜਨਵਰੀ ਤੱਕ ਪ੍ਰਧਾਨ ਮੰਤਰੀ ਨਾ ਅਹੁਦਾ ਨਾ ਛੱਡਿਆ ਤਾਂ ਪੀ.ਡੀ.ਐੱਮ. ਇਸਲਾਮਾਬਾਦ ਵੱਲ ਕੂਚ ਕਰੇਗਾ।

ਬਿਲਾਵਲ ਨੇ ਕਿਹਾ,''ਕਠਪੁਤਲੀ ਪ੍ਰਧਾਨ ਮੰਤਰੀ ਨੂੰ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਕੋਈ ਚਿੰਤਾ ਨਹੀਂ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਵੀਟੋ ਦੇ ਜ਼ਰੀਏ ਸੱਤਾ ਵਿਚ ਨਹੀਂ ਆਏ ਹਨ।'' ਉਹਨਾਂ ਨੇ ਕਿਹਾ,''ਬੇਨਜ਼ੀਰ ਅੱਜ ਸਾਰਿਆਂ ਦੇ ਦਿਲਾਂ ਵਿਚ ਜ਼ਿੰਦਾ ਹੈ। ਜਿਹੜੇ ਵੀ ਲੋਕ ਉਹਨਾਂ ਨਾਲ ਭਿੜੇ ਉਹ ਖਤਮ ਹੋ ਗਏ। ਜਨਰਲ ਜੀਆ ਉਲ ਹੱਕ ਦੀ ਕਬਰ 'ਤੇ ਕੋਈ ਨਹੀਂ ਜਾਂਦਾ ਅਤੇ ਪਰਵੇਜ਼ ਮੁਸ਼ੱਰਫ ਵਿਦੇਸ਼ ਵਿਚ ਅਪਮਾਨ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।'' ਬਿਲਾਵਲ ਨੇ ਕਿਹਾ ਕਿ ਇਕ ਵਿਅਕਤੀ ਨੂੰ ਕੈਦ ਕੀਤਾ ਜਾ ਸਕਦਾ ਹੈ ਪਰ ਇਕ ਵਿਚਾਰ ਨੂੰ ਨਹੀਂ। ਇੱਥੇ ਦੱਸ ਦਈਏ ਕਿ ਚੁਣਾਵੀ ਘਪਲੇ, ਭ੍ਰਿਸ਼ਟਾਚਾਰ ਅਤੇ ਪਾਕਿਸਤਾਨੀ ਸੈਨਾ ਦੇ ਦਬਦਬੇ ਦੇ ਦੋਸ਼ਾਂ ਵਿਚ ਪੀ.ਡੀ.ਐੱਮ. ਇਮਰਾਨ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਵੁਹਾਨ 'ਚ ਕੋਰੋਨਾਵਾਇਰਸ 'ਤੇ ਰਿਪੋਟਿੰਗ ਕਰਨ ਵਾਲੀ ਚੀਨੀ ਪੱਤਰਕਾਰ ਨੂੰ ਜੇਲ੍ਹ 

ਉੱਧਰ ਮਰਿਅਮ ਨਵਾਜ਼ ਨੇ ਕਸ਼ਮੀਰ ਅਤੇ ਸਿਯਾਚਿਨ ਵਿਚ ਮਿਲੀ ਹਾਰ ਨੂੰ ਲੈਕੇ ਪਾਕਿਸਤਾਨੀ ਸੈਨਾ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਦੀ ਪਾਰਟੀ ਨੂੰ ਪਾਕਿਸਤਾਨੀ ਸੈਨਾ ਅਤੇ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਇਸ ਦਲ ਨੂੰ ਚੁਣੀ ਹੋਈ ਸਰਕਾਰ ਦੇ ਖਿਲਾਫ਼ ਧਰਨੇ ਅਤੇ ਸਾਜਿਸ਼ ਵਿਚ ਵਰਤਿਆ ਗਿਆ। ਪਰ ਯਾਦ ਰੱਖੋ ਵਿਚਾਰਧਾਰਾ ਨੂੰ ਫਾਂਸੀ ਜਾਂ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਪੀ.ਡੀ.ਐੱਮ. ਦੇ ਪ੍ਰਮੁੱਖ ਮੌਲਾਨਾ ਫਜਲੁਰ ਰਹਿਮਾਨ ਨੇ ਸੋਮਵਾਰ ਨੂੰ ਕਿਹਾ ਕਿ ਗਠਜੋੜ ਦੇ ਨੇਤਾਵਾਂ ਦੀ ਅਗਲੀ ਬੈਠਕ 1 ਜਨਵਰੀ ਨੂੰ ਲਾਹੌਰ ਵਿਚ ਹੋਵੇਗੀ। ਜੀਓ ਨਿਊਜ਼ ਨੇ ਵਿਰੋਧੀ ਪਾਰਟੀਆਂ ਦੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਘਰ ਇਕੱਠੇ ਹੋਣ ਦੇ ਸੰਕੇਤ ਦਿੱਤੇ ਹਨ। ਇਸ ਦੌਰਾਨ ਇਮਰਾਨ ਸਰਕਾਰ ਦੇ ਖਿਲਾਫ਼ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

Vandana

This news is Content Editor Vandana