ਬਿਕਨੀ ''ਚ ਪਹਾੜ ਚੜ੍ਹਨ ਦੀ ਸ਼ੌਕੀਨ ਲੜਕੀ ਦੀ ਅਜਿਹੀ ਹਾਲਤ ''ਚ ਮਿਲੀ ਲਾਸ਼

01/22/2019 11:49:03 PM

ਤਾਇਵਾਨ— ਬਿਕਨੀ ਪਾ ਕੇ ਹੱਡ ਜਮਾ ਦੇਣ ਵਾਲੀ ਠੰਡ 'ਚ ਪਹਾੜਾਂ ਦੀ ਟ੍ਰੈਕਿੰਗ ਕਰਨ ਵਾਲੀ ਤਾਇਵਾਨ ਦੀ ਮਸ਼ਹੂਰ ਹਾਈਕਰ ਗਿਗੀ ਵੂ ਦੀ ਮੌਤ ਹੋ ਗਈ ਹੈ। ਬਿਕਨੀ 'ਚ ਸੈਲਫੀ ਪੋਸਟ ਕਰਨ ਵਾਲੀ ਹਾਈਕਰ ਗਿਗੀ ਵੂ ਦੀ 65 ਫੁੱਟ ਗਹਿਰੀ ਖੱਡ 'ਚ ਡਿੱਗਣ ਕਾਰਨ ਮੌਤ ਹੋ ਗਈ। ਵੂ ਦੀ ਲਾਸ਼ ਤਾਇਵਾਨ ਨੈਸ਼ਨਲ ਪਾਰਕ 'ਚ ਮਿਲੀ ਹੈ।

36 ਸਾਲਾ ਗਿਗੀ ਇਸ ਵਾਰ ਇਕੱਲੇ ਤਾਇਵਾਨ ਦੇ ਯੂਸ਼ਾਨ ਪਹਾੜ 'ਤੇ 25 ਦਿਨ ਦੀ ਮੁਹਿੰਮ 'ਤੇ ਨਿਕਲੀ ਸੀ। ਗਿਗੀ ਵੂ 11 ਜਨਵਰੀ ਨੂੰ ਪਹਾੜੀ ਵੱਲ ਗਈ ਸੀ, ਇਸ ਤੋਂ ਬਾਅਦ ਉਹ ਇਕ ਹਾਦਸੇ ਦੀ ਸ਼ਿਕਾਰ ਹੋ ਗਈ।

ਮੀਡੀਆ ਰਿਪੋਰਟ ਮੁਤਾਬਕ ਉਹ ਪਹਾੜ ਤੋਂ ਹੇਠਾਂ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਤੋਂ ਬਾਅਦ ਬਿਕਨੀ ਹਾਈਕਰ ਨੇ 19 ਜਨਵਰੀ ਨੂੰ ਆਪਣੇ ਸੈਟੇਲਾਈਟ ਫੋਨ ਨਾਲ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਤੇ ਉਸ ਤੋਂ ਮਦਦ ਮੰਗੀ। ਫੋਨ 'ਤੇ ਗਿਗੀ ਵੂ ਨੇ ਕਿਹਾ ਕਿ ਮੈਂ ਪਰੇਸ਼ਾਨੀ 'ਚ ਹਾਂ। ਸੱਟ ਲੱਗਣ ਕਰਕੇ ਮੈਂ ਤੁਰ ਨਹੀਂ ਸਕਦੀ, ਮੇਰੀ ਮਦਦ ਕਰੋ।

ਹਾਲਾਂਕਿ ਹਾਈਕਰ ਵੂ ਨੇ ਕਈ ਵਾਰ ਬਚਾਅ ਕਰਮਚਾਰੀਆਂ ਨਾਲ ਵੀ ਸੰਪਰਕ ਕੀਤਾ ਪਰ ਖਰਾਬ ਮੌਸਮ ਕਰਕੇ ਉਹ ਗਿਗੀ ਤੱਕ ਸਮਾਂ ਰਹਿੰਦੇ ਨਹੀਂ ਪਹੁੰਚ ਸਕੇ। ਗਿਗੀ ਵੂ ਦਾ ਸੰਦੇਸ਼ ਮਿਲਦੇ ਹੀ ਨੈਸ਼ਨਲ ਏਅਰਬੋਰਨ ਸਰਵਿਸ ਦਲ ਨੇ ਬਚਾਅ ਲਈ ਬਲੈਕ ਹੈਲੀਕਾਪਟਰ ਭੇਜਿਆ ਪਰ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਲੈਂਡ ਨਾ ਕਰ ਸਕਿਆ।

ਤਿੰਨ ਵਾਰ ਹੈਲੀਕਾਪਟਰ ਲੈਂਡ ਨਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਦੋ ਬਚਾਅ ਟੀਮਾਂ ਬਣਾਈਆਂ, ਜੋ ਕਿ 28 ਘੰਟੇ ਬਾਅਦ ਗਿਗੀ ਵੂ ਤੱਕ ਪਹੁੰਚੀਆਂ। ਹਾਲਾਂਕਿ ਉਦੋਂ ਤੱਕ ਜ਼ਿਆਦਾ ਠੰਡ ਕਾਰਨ ਹਾਈਪੋਥਕਮੀਆ ਨਾਲ ਉਸ ਦੀ ਮੌਤ ਹੋ ਚੁੱਕੀ ਸੀ। ਠੰਡ ਦੇ ਕਾਰਨ ਗਿਗੀ ਵੂ ਦੀ ਲਾਸ਼ ਜਮ ਗਈ ਸੀ। ਸੋਮਵਾਰ ਨੂੰ ਕਰੀਬ 28 ਘੰਟੇ ਬਾਅਦ ਉਸ ਦੀ ਲਾਸ਼ ਖੱਡ 'ਚੋਂ ਕੱਢੀ ਗਈ।


ਗਿਗੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਬਿਕਨੀ 'ਚ ਲਈ ਆਪਣੀ ਸੈਲਫੀ ਕਰਕੇ ਬਹੁਤ ਮਸ਼ਹੂਰ ਸੀ। 36 ਸਾਲਾ ਗਿਗੀ ਨੂੰ ਪਹਿਲਾਂ ਵੀ ਪਹਾੜਾਂ 'ਤੇ ਸੱਟਾਂ ਲੱਗੀਆਂ ਸਨ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਈ ਸੀ। ਕ੍ਰਿਸਮਸ 2018 ਮੌਕੇ 'ਤੇ ਗਿਗੀ ਨੇ ਖੁਦ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕਰਦਿਆਂ ਲਿੱਖਿਆ ਕਿ ਸ਼ੁਕਰ ਹੈ ਕਿ ਮੈਂ ਬਚ ਗਈ ਪਰ ਇਸ ਵਾਰ ਗਿਗੀ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

Baljit Singh

This news is Content Editor Baljit Singh