''ਆਸਟ੍ਰੇਲੀਆ ''ਚ ਹੋ ਕੇ ਰਹੇਗਾ ਵੱਡਾ ਅੱਤਵਾਦੀ ਹਮਲਾ''

09/20/2017 4:04:53 PM

ਸਿਡਨੀ— ਆਸਟ੍ਰੇਲੀਆ ਦੀ ਅੱਤਵਾਦ ਵਿਰੋਧੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਇਕ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਨੇ ਦੇਸ਼ ਵਿਚ 13 ਅੱਤਵਾਦੀ ਹਮਲੇ ਰੋਕੇ ਹਨ, ਜਿਨ੍ਹਾਂ ਵਿਚ ਜੁਲਾਈ 'ਚ ਜ਼ਹਿਰੀਲੀ ਗੈਸ ਅਤੇ ਬੰਬ ਹਮਲੇ ਨਾਲ ਇਕ ਜਹਾਜ਼ ਨੂੰ ਉਡਾਣ ਦੀ ਸਾਜ਼ਿਸ਼ ਸ਼ਾਮਲ ਹੈ।
ਆਸਟ੍ਰੇਲੀਆਈ ਅੱਤਵਾਦ ਵਿਰੋਧੀ ਪੁਲਸ ਦੇ ਮੁਖੀ ਮਾਰਕ ਮਰਡੋਕ ਨੇ ਸਿਡਨੀ ਦੀ ਇਕ ਅਖਬਾਰ ਨੂੰ ਦੱਸਿਆ ਕਿ ਮੈਨੂੰ ਇਹ ਕਹਿੰਦੇ ਹੋਏ ਚੰਗਾ ਨਹੀਂ ਲੱਗ ਰਿਹਾ ਹੈ ਪਰ ਅਜਿਹਾ ਹੋ ਕੇ ਰਹੇਗਾ। ਇਹ ਟਲ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਸਾਰੇ ਕੰਮ ਕੀਤੇ ਜਾਣ ਦੇ ਬਾਵਜੂਦ ਕਾਨੂੰਨ ਇਨਫੋਰਸਮੈਂਟ ਅਤੇ ਖੁਫੀਆ ਵਿਭਾਗ ਦੇ ਚੰਗੇ ਕੰਮਾਂ ਦੇ ਬਾਵਜੂਦ ਅੱਤਵਾਦੀ ਹਮਲਾ ਸਕਦਾ ਹੈ। ਜਿਸ ਕਾਰਨ ਇੱਥੇ ਸਤੰਬਰ 2014 'ਚ ਰਾਸ਼ਟਰੀ ਅੱਤਵਾਦ ਅਲਰਟ ਦਾ ਪੱਧਰ ਵਧਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਖਤਰਾ ਸਿਰਫ ਉਨ੍ਹਾਂ ਹਮਲਾਵਰਾਂ ਤੋਂ ਨਹੀਂ ਹੈ, ਜੋ ਕਿ ਅਧਿਕਾਰੀਆਂ ਦੇ ਰੇਡਾਰ 'ਤੇ ਹਨ ਜਿਵੇਂ ਕਿ ਸਿਡਨੀ ਦੇ ਦੋ ਲੋਕਾਂ 'ਤੇ ਕੌਮਾਂਤਰੀ ਜਹਾਜ਼ ਨੂੰ ਉਡਾਉਣ ਦੇ ਦੋਸ਼ ਲਾਏ ਗਏ ਹਨ।