ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਲੈ ਕੇ ਵੱਡੀ ਖ਼ਬਰ, ਇਮੀਗ੍ਰੇਸ਼ਨ ਮੰਤਰੀ ਨੇ ਕਹੀ ਇਹ ਗੱਲ

06/13/2023 10:39:53 AM

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸਹਿਮਤੀ ਪ੍ਰਗਟਾਈ ਹੈ ਕਿ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਫਰੈਂਡਜ਼ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਇਸ ਬਿਆਨ ਨੂੰ ਵਿਿਦਆਰਥੀਆਂ ਲਈ ਵੱਡੀ ਰਾਹਤ ਦੱਸਿਆ ਹੈ। ਪ੍ਰਵਾਸੀ ਮੰਤਰੀ ਨੇ ਹਾਊਸ ਤੋਂ ਕਿਹਾ ਹੈ ਕਿ ਸਰਕਾਰ ਇੱਕ "ਪ੍ਰਕਿਰਿਆ" 'ਤੇ ਹੈ ਤਾਂ ਜੋ ਬੇਕਸੂਰ ਵਿਦਿਆਰਥੀ ਕੈਨੇਡਾ ਵਿੱਚ ਰਹਿ ਸਕਣ। ਮੰਤਰੀ ਫਰੇਜ਼ਰ ਨੇ ਸਵੀਕਾਰ ਕੀਤਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਖ਼ੁਦ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਉਹ ਇਕ ਪ੍ਰਕਿਰਿਆ ਬਣਾਉਣਗੇ, ਜਿੱਥੇ ਉਹਨਾਂ ਨੂੰ ਇਹ ਸਾਬਤ ਕਰਨਾ ਦਾ ਮੌਕਾ ਦਿੱਤਾ ਜਾਵੇਗਾ ਕਿ ਉਹਨਾਂ ਨਾਲ ਧੋਖਾਧੜੀ ਹੋਈ ਹੈ। ਉਹਨਾਂ ਦੀ ਮੁਸੀਬਤ ਦਾ ਵਾਜ਼ਬ ਹੱਲ ਪ੍ਰਦਾਨ ਕੀਤਾ ਜਾਵੇਗਾ। ਫ੍ਰੇਜ਼ਰ ਨੇ ਦੁਹਰਾਇਆ ਕਿ ਉਹ ਬੇਕਸੂਰ ਵਿਦਿਆਰਥੀਆਂ ਦੀ ਮਦਦ ਕਰਨਗੇ।

ਇਸ ਗੱਲ ਦੀ ਜਾਣਕਾਰੀ ਵੈਨਕੂਵਰ ਤੋਂ ਐਨਡੀਪੀ ਸੰਸਦ ਮੈਂਬਰ ਜੈਨੀ ਕਵਾਨ ਨੇ ਇਕ ਟਵੀਟ ਜ਼ਰੀਏ ਦਿੱਤੀ। ਜੈਨੀ ਕਵਾਨ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਨ੍ਹਾਂ ਨੂੰ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾ ਦਿੱਤਾ ਗਿਆ ਹੈ, ਨੂੰ ਗਲਤ ਬਿਆਨਬਾਜ਼ੀ ਦੇ ਅਧਾਰ 'ਤੇ ਦੇਸ਼ ਨਿਕਾਲੇ ਅਤੇ ਅਯੋਗਤਾ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਉਹਨਾਂ ਨੇ ਬਿਹਤਰ ਭਵਿੱਖ ਲਈ ਨਿਵੇਸ਼ ਕੀਤਾ ਹੈ। ਉਹਨਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਅਧਿਐਨ ਕੀਤਾ। ਇਸ ਸਮੇਂ ਉਹ ਬਹੁਤ ਮੁਸ਼ਕਲ ਸਥਿਤੀ ਵਿੱਚ ਹਨ। ਉਹ ਬਹੁਤ ਜ਼ਿਆਦਾ ਦਬਾਅ ਹੇਠ ਹਨ। ਲਿਬਰਲ ਸਰਕਾਰ ਇਸ ਅਨਿਸ਼ਚਿਤਤਾ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦੇ ਕੇ ਖ਼ਤਮ ਕਰ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦਾ ਸੰਘਰਸ਼ ਜਾਰੀ, ਵਿਰੋਧੀ ਧਿਰ ਦੇ ਨੇਤਾ ਨੇ PM ਟਰੂਡੋ ਨੂੰ ਕੀਤੀ ਇਹ ਅਪੀਲ

ਇਹ ਸਭ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਦੇ ਲਗਾਤਾਰ ਯਤਨਾਂ ਸਦਕਾ ਸੰਭਵ ਹੋਇਆ ਹੈ। ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਮਾਰਚ ਤੋਂ ਇਸ ਮੁੱਦੇ ਨੂੰ ਚੁੱਕ ਰਿਹਾ ਹੈ। ਫਾਊਂਡੇਸ਼ਨ ਨੇ ਕਿਹਾ ਕਿ ਅਸੀਂ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ, ਐੱਮ.ਪੀ. ਸੁੱਖ ਧਾਲੀਵਾਲ, ਐੱਮ.ਪੀ. ਰਣਦੀਪ ਸਰਾਏ, ਐੱਮ.ਪੀ. ਪਰਮ ਬੈਂਸ, ਐੱਮ.ਪੀ. ਕੇਨ ਹਾਰਡੀ, ਐੱਮ.ਪੀ. ਜੌਹਨ ਐਲਡਾਗ, ਐੱਮ.ਪੀ. ਕੈਰੀ ਲਾਇਨ ਫਿੰਡਲੇ ਅਤੇ ਓਂਟਾਰੀਓ ਸਥਿਤ ਪੰਜਾਬੀ ਮੂਲ ਦੇ ਐੱਮ.ਪੀਜ਼ ਦਾ ਵੀ ਇਸ ਮੁੱਦੇ 'ਤੇ ਸਖ਼ਤ ਸਟੈਂਡ ਲੈਣ ਲਈ ਧੰਨਵਾਦ ਕਰਦੇ ਹਾਂ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਸ਼ਲਾਘਾ ਦੇ ਹੱਕਦਾਰ ਹਨ।  ਸੰਜੇ ਵਰਮਾ, ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਦਿਆਰਥੀਆਂ ਲਈ ਨਿਰਪੱਖ ਨਤੀਜੇ ਪ੍ਰਾਪਤ ਕਰਨ ਵਿੱਚ ਬਹੁਤ ਸਰਗਰਮ ਸਨ। ਇਸ ਮੁੱਦੇ ਨੂੰ ਹੱਲ ਕਰਨ ਲਈ ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਅਤੇ ਕੈਨੇਡਾ ਦੇ ਅਧਿਕਾਰੀ ਇਸ ਧੋਖਾਧੜੀ ਦੀ ਤਹਿ ਤੱਕ ਪਹੁੰਚਣਗੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਨੂੰ ਰੋਕਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana