ਹਾਫ਼ਿਜ਼ ਸਈਦ ਨੂੰ ਵੱਡਾ ਝਟਕਾ ! ਕਰੀਬੀ ਸਹਿਯੋਗੀ ਦਾ ਗੋਲ਼ੀਆਂ ਮਾਰ ਕੇ ਕਤਲ
Saturday, Nov 01, 2025 - 03:19 PM (IST)
ਇੰਟਰਨੈਸ਼ਨ ਡੈਸਕ- ਲਸ਼ਕਰ-ਏ-ਤੌਇਬਾ ਦੇ ਇੱਕ ਸੀਨੀਅਰ ਨੇਤਾ ਅਤੇ ਹਾਫਿਜ਼ ਸਈਦ ਦੇ ਕਰੀਬੀ ਸਹਿਯੋਗੀ ਸ਼ੇਖ ਮੋਇਜ਼ ਮੁਜਾਹਿਦ ਦਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਰਿਪੋਰਟਾਂ ਮੁਤਾਬਕ, ਸ਼ੇਖ ਮੋਇਜ਼ ਮੁਜਾਹਿਦ ਆਪਣੇ ਘਰ ਦੇ ਬਾਹਰ ਮੌਜੂਦ ਸੀ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜ਼ਖਮੀ ਹੋਏ ਮੁਜਾਹਿਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ..
ਮੁਜਾਹਿਦ ਨੂੰ ਲਸ਼ਕਰ-ਏ-ਤੌਇਬਾ ਦਾ ਇੱਕ ਪ੍ਰਮੁੱਖ ਕਮਾਂਡਰ ਅਤੇ ਹਾਫਿਜ਼ ਸਈਦ ਦਾ ਭਰੋਸੇਮੰਦ ਸਾਥੀ ਮੰਨਿਆ ਜਾਂਦਾ ਸੀ। ਇਸ ਘਟਨਾ ਨੂੰ ਅੱਤਵਾਦੀ ਸੰਗਠਨ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਹਾਲ ਹੀ ਦੇ ਮਹੀਨਿਆਂ ਵਿੱਚ ਪਾਕਿਸਤਾਨ ਵਿੱਚ ਇਸੇ ਤਰ੍ਹਾਂ ਕਈ ਅੱਤਵਾਦੀਆਂ ਦੀ ਰਹੱਸਮਈ ਹਾਲਾਤਾਂ ਵਿੱਚ ਹੱਤਿਆਵਾਂ ਹੋਈਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ 'ਤੇ ਹੋ ਰਹੇ ਇਹ ਲਗਾਤਾਰ ਹਮਲੇ ਕਿਸੇ “ਸਾਈਲੈਂਟ ਵਾਰ” ਵੱਲ ਇਸ਼ਾਰਾ ਕਰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅੱਧਾ ਦਰਜਨ ਤੋਂ ਵੱਧ ਮੋਸਟ ਵਾਂਟੇਡ ਅੱਤਵਾਦੀ ਮਾਰੇ ਜਾ ਚੁੱਕੇ ਹਨ, ਪਰ ਹਾਲੇ ਤੱਕ ਇੱਕ ਵੀ ਹਮਲਾਵਰ ਗ੍ਰਿਫ਼ਤਾਰ ਨਹੀਂ ਹੋਇਆ ਹੈ, ਜਿਸ ਕਾਰਨ ਦੇਸ਼ ਦੇ ਅੱਤਵਾਦੀਆਂ ਵਿੱਚ ਡਰ ਦਾ ਮਾਹੌਲ ਫੈਲ ਗਿਆ ਹੈ।
ਇਹ ਵੀ ਪੜ੍ਹੋ- ਪਿੰਡ 'ਚ ਕਿਸੇ ਦੀ ਵੀ ਮੌਤ ਹੁੰਦੀ ਤਾਂ ਇਸ ਔਰਤ 'ਤੇ ਲੱਗਦਾ ਸੀ ਇਲਜ਼ਾਮ ! ਅੰਤ ਜੋ ਹੋਇਆ, ਦੇਖ ਪੂਰੇ ਇਲਾਕੇ 'ਚ...
