ਪ੍ਰਮਾਣੂ ਸਮਝੌਤੇ 'ਤੇ ਈਰਾਨ ਦਾ 'ਹਮੇਸ਼ਾ' ਇੰਤਜ਼ਾਰ ਨਹੀਂ ਕਰਾਂਗੇ : ਬਾਈਡੇਨ

07/14/2022 9:28:37 PM

ਯੇਰੂਸ਼ਲਮ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਪਟੜੀ ਤੋਂ ਉਤਰੇ ਪ੍ਰਮਾਣੂ ਸਮਝੌਤੇ ਲਈ ਈਰਾਨ ਦਾ ਹਮੇਸ਼ਾ ਇੰਤਜ਼ਾਰ ਨਹੀਂ ਕਰੇਗਾ। ਬਾਈਡੇਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜ਼ਰੂਰਤ ਪੈਣ 'ਤੇ ਉਹ ਈਰਾਨ 'ਤੇ ਤਾਕਤ ਦੀ ਵਰਤੋਂ ਨੂੰ ਅੰਤਿਮ ਉਪਾਅ ਦੇ ਤੌਰ 'ਤੇ ਰੱਖਣਾ ਚਾਹੇਗਾ। ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਪਰ ਲਾਪਿਡ ਨਾਲ ਹੋਈ ਗੱਲਬਾਤ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਮਰੀਕਾ ਨੇ ਈਰਾਨ ਅਗਵਾਈ ਲਈ ਪ੍ਰਮਾਣੂ ਸਮਝੌਤੇ 'ਤੇ ਵਾਪਸ ਪਰਤਣ ਦਾ ਮਾਰਗ ਤਿਆਰ ਕੀਤਾ ਹੈ ਅਤੇ ਹੁਣ ਉਨ੍ਹਾਂ ਨੂੰ ਜਵਾਬ ਦੀ ਉਡੀਕ ਹੈ।

ਇਹ ਵੀ ਪੜ੍ਹੋ : ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਦੀ ਮੌਤ ਲਈ ਪੁਲਸ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਨੂੰ ਲੈ ਕੇ ਉਨ੍ਹਾਂ ਦਾ ਸਬਰ ਖਤਮ ਹੋ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਈਰਾਨ ਨੂੰ ਸਮਝੌਤੇ ਨੂੰ ਮੰਨਣ ਲਈ ਮਨਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਨਤੀਜੇ ਤੱਕ ਪਹੁੰਚਣ ਲਈ ਕੂਟਨੀਤੀ ਸਭ ਤੋਂ ਵਧੀਆ ਤਰੀਕਾ ਹੈ। ਬਾਈਡੇਨ ਦਾ ਕੂਟਨੀਤੀ ਮਾਰਗ ਲਾਪਿਡ ਦੇ ਵਿਚਾਰਾਂ ਨਾਲ ਮੇਲ ਖਾਂਦਾ ਨਹੀਂ ਦਿਖਾਈ ਦਿੰਦਾ ਜਿਨ੍ਹਾਂ ਨੇ ਕਿਹਾ ਸੀ ਕਿ ਈਰਾਨ ਨੂੰ ਪ੍ਰਮਾਣੂ ਇੱਛਾਵਾਂ ਤਿਆਗਣ ਲਈ ਤਾਕਤ ਦਾ ਡਰ ਦਿਖਾਇਆ ਜਾਣਾ ਚਾਹੀਦਾ। ਲਾਪਿਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਸ਼ਾਸਨ ਨੂੰ ਜਾਣਨਾ ਚਾਹੀਦਾ ਹੈ ਕਿ ਜੇਕਰ ਉਹ ਦੁਨੀਆ ਨੂੰ ਧੋਖਾ ਦੇਣਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੂੰ ਰੋਕਣਾ ਨਾ ਸਿਰਫ਼ ਇਕ ਹੀ ਰਸਤਾ ਹੈ ਕਿ ਉਨ੍ਹਾਂ ਨੂੰ ਫੌਜ ਦਾ ਡਰ ਦਿਖਾਓ।

ਇਹ ਵੀ ਪੜ੍ਹੋ : ਛੋਟੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ, ਹੌਲੀ-ਹੌਲੀ ਕਈ ਸ਼ਹਿਰਾਂ ਤੱਕ ਹੋਵੇਗਾ ONDC ਦਾ ਵਿਸਤਾਰ : ਗੋਇਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar