ਬਾਈਡੇਨ ਪਲਟ ਸਕਦੇ ਨੇ ਟਰੰਪ ਦੇ ਫ਼ੈਸਲੇ, ਮੈਕਸੀਕੋ ਸਰਹੱਦ 'ਤੇ ਰੁਕੇਗੀ ਕੰਧ ਦੀ ਉਸਾਰੀ

01/20/2021 10:37:24 PM

ਵਾਸ਼ਿੰਗਟਨ- ਬਾਈਡੇਨ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਵਿਚ ਹੀ ਉਹ ਟਰੰਪ ਦੇ ਕਈ ਫੈ਼ਸਲੇ ਪਲਟ ਸਕਦੇ ਹਨ।

ਬਾਈਡੇਨ ਅਮਰੀਕਾ ਦੀ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਿਚ ਵਾਪਸੀ ਦੀ ਘੋਸ਼ਣਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪੈਰਿਸ ਜਲਵਾਯੂ ਵਿਚ ਅਮਰੀਕਾ ਦੁਬਾਰਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ 'ਤੇ ਯਾਤਰਾ ਦੀ ਲਾਈ ਪਾਬੰਦੀ ਵੀ ਹਟਾਈ ਜਾ ਸਕਦੀ ਹੈ।

ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਦੇ ਕੰਮ 'ਤੇ ਵੀ ਬਾਈਡੇਨ ਰੋਕ ਲਾ ਸਕਦੇ ਹਨ। ਸੰਯੁਕਤ ਰਾਜ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਨੂੰ ਰੋਕਣ ਲਈ ਡੋਨਾਲਡ ਟਰੰਪ ਨੇ ਇਸ ਦੀਵਾਰ ਨੂੰ ਬਣਾਉਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ- USA : ਬਾਈਡੇਨ ਦੀ ਤਾਜਪੋਸ਼ੀ ਤੋਂ ਪਹਿਲਾਂ ਟਰੰਪ ਨੇ ਛੱਡਿਆ ਵ੍ਹਾਈਟ ਹਾਊਸ

ਖ਼ਬਰਾਂ ਹਨ ਕਿ ਬਾਈਡੇਨ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਘੱਟੋ-ਘੱਟ 17 ਕਾਰਜਕਾਰੀ ਹੁਕਮਾਂ 'ਤੇ ਦਸਤਖ਼ਤ ਕਰਨ ਵਾਲੇ ਹਨ, ਜਿਨ੍ਹਾਂ ਵਿਚ 8 ਸਿੱਧੇ ਟਰੰਪ ਦੇ ਫ਼ੈਸਲੇ ਉਲਟਾਉਣ ਵਾਲੇ ਹਨ।

ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕਰਨਾ ਬਾਈਡੇਨ ਦੀ ਪਹਿਲੀ ਤਰਜੀਹ ਹੋਵੇਗੀ। ਅਮਰੀਕੀਆਂ ਨੂੰ 100 ਦਿਨਾਂ ਤੱਕ ਲਈ ਮਾਸਕ ਪਾਉਣ ਲਈ ਕਿਹਾ ਜਾ ਸਕਦਾ ਹੈ ਅਤੇ ਸਰਕਾਰੀ ਦਫ਼ਤਰਾਂ ਵਿਚ ਮਾਸਕ ਤੇ ਸਮਾਜਿਕ ਦੂਰੀ ਬਣਾਉਣ ਲਈ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਹਿਲੇ ਹੀ ਦਿਨ ਇਮੀਗ੍ਰੇਸ਼ਨ ਬਿੱਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਹਿਤ ਅਮਰੀਕਾ ਵਿਚ ਬਿਨਾਂ ਕਾਨੂੰਨੀ ਦਰਜੇ ਦੇ ਰਹਿ ਰਹੇ 1 ਕਰੋੜ 10 ਲੱਖ ਲੋਕਾਂ ਨੂੰ ਉੱਥੇ ਦੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ। ਇਸ ਨਾਲ ਤਕਰੀਬਨ 5 ਲੱਖ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ- USA ਦੀ ਰਾਜਨੀਤੀ 'ਚ ਭਾਰਤੀ ਮੂਲ ਦੀ ਕਮਲਾ ਹੈਰਿਸ ਅੱਜ ਰਚੇਗੀ ਇਤਿਹਾਸ

ਬਾਈਡੇਨ ਵੱਲੋਂ ਕੀਤੇ ਜਾਣ ਵਾਲੇ ਸੰਭਾਵਿਤ ਫ਼ੈਸਲਿਆਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev