ਬਾਈਡੇਨ ਨੇ ਟਰਾਂਸਜੈਂਡਰ ਫ਼ੌਜੀਆਂ ''ਤੇ ਲੱਗੀ ਰੋਕ ਹਟਾਈ, ਬਦਲਿਆ ਟਰੰਪ ਦਾ ਫ਼ੈਸਲਾ

01/26/2021 9:46:35 AM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲਿਆਂ ਨੂੰ ਲਗਾਤਾਰ ਪਲਟ ਰਹੇ ਹਨ। ਇਸ ਕ੍ਰਮ ਵਿਚ ਉਨ੍ਹਾਂ ਨੇ ਅਮਰੀਕੀ ਫ਼ੌਜ ਵਿਚ ਕੰਮ ਕਰਨ ਵਾਲੇ ਟਰਾਂਸਜੈਂਡਰ ਫ਼ੌਜੀਆਂ 'ਤੇ ਲਾਈ ਇਕ ਵਿਵਾਦਤ ਪਾਬੰਦੀ ਨੂੰ ਸੋਮਵਾਰ ਨੂੰ ਹਟਾ ਦਿੱਤਾ। ਬਾਈਡੇਨ ਦੇ ਇਸ ਕਦਮ ਦਾ ਐੱਲ. ਜੀ. ਬੀ. ਟੀ. ਕਿਊ. ਵਕੀਲਾਂ ਤੇ ਕਾਰਜਕਰਤਾਵਾਂ ਨੇ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਤੋਂ ਵੀ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। 

ਤੁਹਾਨੂੰ ਦੱਸ ਦਈਏ ਕਿ ਬਾਈਡੇਨ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਇਸ ਨੀਤੀ ਵਿਚ ਬਦਲਾਅ ਕਰਨ ਦੀਆਂ ਸੰਭਾਵਨਾਵਾਂ ਬਣੀਆਂ ਸਨ। ਮਾਮਲੇ ਦੇ ਜਾਣਕਾਰ ਇਕ ਵਿਅਕਤੀ ਨੇ ਦੱਸਿਆ ਕਿ ਵ੍ਹਾਈਟ ਹਾਊਸ ਜਲਦ ਹੀ ਇਸ ਸਬੰਧ ਵਿਚ ਘੋਸ਼ਣਾ ਕਰ ਸਕਦਾ ਹੈ। 

ਰਿਟਾਇਰਡ ਜਨਰਲ ਲਾਇਡ ਆਸਟਿਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਅਹੁਦੇ ਲਈ ਆਪਣੇ ਨਾਂ ਦੀ ਪੁਸ਼ਟੀ ਲਈ ਸੈਨੇਟ ਦੇ ਸਾਹਮਣੇ ਇਸ ਦਾ ਸਮਰਥਨ ਕੀਤਾ ਸੀ। ਬਾਈਡੇਨ ਦੇ ਇਸ ਫ਼ੈਸਲੇ ਨਾਲ ਟਰਾਂਸਜੈਂਡਰ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। 

Lalita Mam

This news is Content Editor Lalita Mam