ਬਾਈਡੇਨ ਨੇ ਨੈਸ਼ਵਿਲੇ ਦੇ ਇਕ ਸਕੂਲ ''ਚ ਗੋਲੀਬਾਰੀ ਮਗਰੋਂ ਅੱਧਾ ਅਮਰੀਕੀ ਝੰਡਾ ਝੁਕਾਉਣ ਦਾ ਦਿੱਤਾ ਹੁਕਮ

03/28/2023 5:19:19 PM

ਵਾਸ਼ਿੰਗਟਨ (ਵਾਰਤਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਟੈਨੇਸੀ ਦੇ ਨੈਸ਼ਵਿਲੇ ਵਿਚ ਇਕ ਨਿੱਜੀ ਕ੍ਰਿਸਚੀਅਨ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕੀ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਦਿੱਤਾ ਹੈ। ਵ੍ਹਾਈਟ ਹਾਊਸ ਨੇ ਇਕ ਘੋਸ਼ਣਾ ਵਿਚ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਬਾਈਡੇਨ ਦੇ ਹਵਾਲੇ ਨਾਲ ਕਿਹਾ, "ਟੈਨੇਸੀ ਦੇ ਨੈਸ਼ਵਿਲੇ ਵਿਚ 27 ਮਾਰਚ 2023 ਨੂੰ ਹੋਈ ਹਿੰਸਾ ਦੇ ਪੀੜਤਾਂ ਦੇ ਪ੍ਰਤੀ ਸਨਮਾਨ ਦਿਖਾਉਣ ਦਾ ਸੰਵਿਧਾਨ ਅਤੇ ਅਮਰੀਕੀ ਕਾਨੂੰਨਾਂ ਵੱਲੋਂ ਮੈਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਮੈਨੂੰ ਨਿਹਿਤ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਇਸ ਲਈ ਮੈਂ ਆਦੇਸ਼ ਦਿੰਦਾ ਹਾਂ ਕਿ ਵ੍ਹਾਈਟ ਹਾਊਸ ਸਮੇਤ ਸਾਰੀਆਂ ਜਨਤਕ ਇਮਾਰਤਾਂ ਅਤੇ ਮੈਦਾਨਾਂ 'ਤੇ, ਸਾਰੀਆਂ ਮਿਲਟਰੀ ਪੋਸਟਾਂ ਅਤੇ ਜਲ ਸੈਨਾ ਦੇ ਸਟੇਸ਼ਨਾਂ 'ਤੇ ਅਤੇ ਕੋਲੰਬੀਆ ਜ਼ਿਲ੍ਹੇ ਵਿਚ ਸੰਘੀ ਸਰਕਾਰ ਦੇ ਸਾਰੇ ਸਮੁੰਦਰੀ ਜਹਾਜ਼ਾਂ ਅਤੇ ਪੂਰੇ ਅਮਰੀਕਾ ਅਤੇ ਉਸ ਦੇ ਖੇਤਰਾਂ ਅਤੇ ਸੰਪਤੀ 'ਤੇ ਅਮਰੀਕੀ ਝੰਡਾ 31 ਮਾਰਚ ਨੂੰ ਸੂਰਜ ਡੁੱਬਣ ਤੱਕ ਅੱਧਾ ਝੁਕਿਆ ਰਹੇਗਾ।'

ਘੋਸ਼ਣਾ ਵਿੱਚ ਬਾਈਡੇਨ ਨੇ ਕਿਹਾ ਕਿ ਮੈਂ ਇਹ ਵੀ ਨਿਰਦੇਸ਼ ਦਿੰਦਾ ਹਾਂ ਕਿ ਸਾਰੀਆਂ ਫੌਜੀ ਸਹੂਲਤਾਂ, ਜਲ ਸੈਨਾ ਦੇ ਜਹਾਜ਼ਾਂ ਅਤੇ ਸਟੇਸ਼ਨਾਂ ਸਮੇਤ ਵਿਦੇਸ਼ਾਂ ਵਿੱਚ ਸਾਰੇ ਅਮਰੀਕੀ ਦੂਤਘਰਾਂ, ਦੂਤਘਰ ਦੇ ਦਫਤਰਾਂ ਅਤੇ ਹੋਰ ਸਹੂਲਤਾਂ 'ਤੇ ਝੰਡਾ ਅੱਧਾ ਝੁਕਿਆ ਰਹੇਗਾ। ਨੈਸ਼ਵਿਲੇ ਪੁਲਸ ਦੇ ਮੁਖੀ ਜੌਨ ਡਰੇਕ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪੁਲਸ ਨੇ ਨੈਸ਼ਵਿਲੇ ਗੋਲੀਬਾਰੀ ਦੇ ਦੋਸ਼ੀ ਦੀ ਪਛਾਣ 28 ਸਾਲਾ ਔਰਤ ਔਡਰੇ ਹੇਲ ਵਜੋਂ ਕੀਤੀ ਹੈ। ਡਰੇਕ ਨੇ ਕਿਹਾ ਕਿ ਹੇਲ ਦੀ ਪਛਾਣ ਇੱਕ ਟਰਾਂਸਜੈਂਡਰ ਪੁਰਸ਼ ਵਜੋਂ ਹੋਈ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਪਹਿਲਾਂ ਸਕੂਲ ਵਿੱਚ ਪੜ੍ਹ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਗੋਲੀਬਾਰੀ ਵਿੱਚ 10 ਸਾਲ ਤੋਂ ਘੱਟ ਉਮਰ ਦੇ 3 ਬੱਚੇ ਅਤੇ 3 ਬਾਲਗ ਮਾਰੇ ਗਏ ਹਨ। ਪੁਲਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਹੇਲ ਵੀ ਮਾਰਿਆ ਗਿਆ।

cherry

This news is Content Editor cherry