ਬਾਈਡੇਨ ਨੇ ਦੇਵ ਹਾਲਾਂਦ ਨੂੰ ਗ੍ਰਹਿ ਮੰਤਰੀ ਨਾਮਜ਼ਦ ਕੀਤਾ

12/19/2020 8:19:30 AM

ਵਾਸ਼ਿੰਗਟਨ, (ਯੂ. ਐੱਨ. ਆਈ.)– ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਕਾਂਗਰਸ ਦੀ ਮੈਂਬਰ ਦੇਵ ਹਾਲਾਂਦ ਨੂੰ ਗ੍ਰਹਿ ਮੰਤਰੀ ਦੇ ਰੂਪ ’ਚ ਨਾਮਜ਼ਦ ਕੀਤਾ ਹੈ।

ਬੀ. ਬੀ. ਸੀ. ਦੀ ਇਕ ਰਿਪੋਰਟ ਮੁਤਾਬਕ ਜੇ ਸ਼੍ਰੀਮਤੀ ਹਾਲਾਂਦ ਦੇ ਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਇਸ ਵਿਭਾਗ ਦੀ ਅਗਵਾਈ ਕਰਨ ਵਾਲੀ ਅਮਰੀਕਾ ਦੀ ਪਹਿਲੀ ਮੂਲ ਨਿਵਾਸੀ ਬਣ ਜਾਏਗੀ। ਉਹ ਪਹਿਲੀ ਅਜਿਹੀ ਕੈਬਨਿਟ ਮੰਤਰੀ ਵੀ ਬਣ ਜਾਏਗੀ ਜੋ ਮੂਲ ਨਿਵਾਸੀ ਹੈ। ਹਾਲ ਹੀ ਦੇ ਹਫਤੇ ’ਚ ਮੂਲ ਅਧਿਕਾਰ ਸਮੂਹ ਅਤੇ ਪ੍ਰਗਤੀਸ਼ੀਲ ਡੈਮੋਕ੍ਰੇਟ ਨੇ ਨਿਊ ਮੈਕਸੀਕੋ ਤੋਂ ਸੰਸਦ ਮੈਂਬਰ ਦੀ ਨਾਮਜ਼ਦਗੀ ਨੂੰ ਅੱਗੇ ਵਧਾਇਆ ਸੀ।

ਸ਼੍ਰੀਮਤੀ ਹਾਲਾਂਦ (60) ਲਾਗੁਨਾ ਪਿਊਬਲੋ ਜਨਜਾਤੀ ਦੀ ਮੈਂਬਰ ਹੈ ਅਤੇ ਉਸ ਦਾ ਨਾਂ 2018 ’ਚ ਕਾਂਗਰਸ ਲਈ ਚੁਣੀਆਂ ਗਈਆਂ ਪਹਿਲੀਆਂ ਦੋ ਮੂਲ ਅਮਰੀਕੀ ਔਰਤਾਂ ’ਚੋਂ ਇਕ ਦੇ ਰੂਪ ’ਚ ਇਤਿਹਾਸ ’ਚ ਦਰਜ ਹੈ।

Lalita Mam

This news is Content Editor Lalita Mam