ਬਾਈਡੇਨ ਨੇ ਕੀਤੀ ਜਲਵਾਯੂ ਪਰਿਵਰਤਨ ਸੰਮੇਲਨ ਦੀ ਸ਼ੁਰੂਆਤ

04/22/2021 10:59:09 PM

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਵੱਡੀਆਂ ਅਰਥਵਿਵਸਥਾਵਾਂ ਨੂੰ 'ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦਾ ਕੰਮ ਕਰਨਾ ਹੀ ਹੋਵੇਗਾ, ਵੀਰਵਾਰ ਨੂੰ ਜਲਵਾਯੂ ਸ਼ਿਖਰ ਸੰਮਲੇਨ ਦੀ ਸ਼ੁਰੂਆਤ ਕੀਤੀ ਜੋ ਨਿਕਾਸ ਦੀ ਕਮੀ ਲਿਆਉਣ ਲਈ ਵਿਸ਼ਵ ਦੇ ਨੇਤਾਵਾਂ ਨੂੰ ਇਕਜੁਟ ਕਰਨ 'ਤੇ ਕੇਂਦਰਿਤ ਹੈ। ਅਮਰੀਕਾ ਨੇ ਜਲਵਾਯੂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਲਾ ਅਤੇ ਪੈਟਰੋਲੀਅਮ ਨਾਲ ਹੋਣ ਵਾਲੇ ਨਿਕਾਸ ਦੀ ਮਾਤਰਾ 'ਚ ਅੱਧੀ ਕਟੌਤੀ ਕਰਨ ਦਾ ਸੰਕਲਪ ਲਿਆ।

ਇਹ ਵੀ ਪੜ੍ਹੋ-ਕੋਰੋਨਾ ਤੋਂ ਪ੍ਰੇਸ਼ਾਨ ਭਾਰਤ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹਾਂ : ਚੀਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ 40 ਨੇਤਾਵਾਂ ਦੀ ਮੌਜੂਦਗੀ 'ਚ ਬਾਈਡੇਨ ਨੇ ਇਸ ਵਰਚੁਅਲ ਸ਼ਿਖਰ ਸੰਮੇਲਨ 'ਚ ਕਿਹਾ ਕਿ ਇਸ ਸਮੇਂ ਮੀਟਿੰਗ ਕਰਨ ਦੀ ਮਹੱਤਤਾ ਸਾਡੇ ਗ੍ਰਹਿ ਦੀ ਰੱਖਿਆ ਦੇ ਮਹੱਤਵ ਤੋਂ ਕਿਤੇ ਵਧੇਰੇ ਹੈ। ਇਹ ਸਾਨੂੰ ਸਾਰਿਆਂ ਨੂੰ ਬਿਹਤਰ ਭਵਿੱਖ ਉਪਲੱਬਧ ਕਰਵਾਉਣ ਲਈ ਹੈ। ਬਾਈਡੇਨ ਨੇ ਕਿਹਾ ਕਿ ਇਹ ਜੋਖਿਮ ਦਾ ਪਲ ਹੈ ਪਰ ਇਕ ਮੌਕੇ ਦਾ ਵੀ ਪਲ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਵੱਡੀਆਂ ਅਰਥਵਿਵਸਥਾਵਾਂ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦਾ ਕੰਮ ਕਰਨਾ ਹੀ ਹੋਵੇਗਾ।

ਇਹ ਵੀ ਪੜ੍ਹੋ-...ਜਦੋਂ ਸੜਕ 'ਤੇ ਚੱਲਦੇ ਅਚਾਨਕ ਵਿਅਕਤੀ ਦੇ ਬੈਗ 'ਚ ਹੋਇਆ ਧਮਾਕਾ (ਵੀਡੀਓ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar