ਨਾਟੋ ਗਠਜੋੜ ''ਚ ਚਿੰਤਾਵਾਂ ਦਰਮਿਆਨ ਬਾਈਡੇਨ ਪਹੁੰਚੇ ਸਪੇਨ

06/28/2022 11:44:55 PM

ਮੈਡ੍ਰਿਡ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਯੂਕ੍ਰੇਨ 'ਚ ਯੁੱਧ ਕਾਰਨ ਗਠਜੋੜ ਦੇਸ਼ਾਂ ਦੇ ਸੰਕਲਪ ਦੇ ਬਾਰੇ 'ਚ ਵਧਦੀਆਂ ਚਿੰਤਾਵਾਂ ਦਰਮਿਆਨ ਯੂਰਪ 'ਚ ਅਮਰੀਕਾ ਦੀ ਮੌਜੂਦਗੀ ਨੂੰ ਵਧਾਉਣ ਦੀ ਯੋਜਨਾ ਦੇ ਨਾਲ ਹੀ ਨਾਟੋ ਦੇ ਸਾਥੀ ਨੇਤਾਵਾਂ ਨੂੰ ਮਿਲਣ ਲਈ ਮੰਗਲਵਾਰ ਨੂੰ ਸਪੇਨ ਪਹੁੰਚੇ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਬਾਈਡੇਨ ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨਾਲ ਮੰਗਲਵਾਰ ਨੂੰ ਗੱਲਬਾਤ 'ਚ ਰੋਟਾ, ਸਪੇਨ 'ਚ ਸਥਿਤ ਜਲ ਸੈਨਾ ਦੇ ਵਿਨਾਸ਼ਕਾਂ ਦੀ ਗਿਣਤੀ ਨੂੰ ਚਾਰ ਤੋਂ ਛੇ ਤੱਕ ਵਧਾਉਣ ਦੀ ਯੋਜਨਾ ਦਾ ਵਿਸਤਾਰ ਕਰਨਗੇ।

ਇਹ ਵੀ ਪੜ੍ਹੋ : ਕੋਲੰਬੀਆ ਦੀ ਜੇਲ੍ਹ 'ਚ ਦੰਗਿਆਂ ਦੀ ਕੋਸ਼ਿਸ਼ ਦੌਰਾਨ ਅੱਗ ਲੱਗਣ ਕਾਰਨ 49 ਲੋਕਾਂ ਦੀ ਹੋਈ ਮੌਤ

ਸੁਲਿਵਨ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਕਈ ਘੋਸ਼ਣਾਵਾਂ 'ਚੋਂ ਇਕ ਹੈ ਜਿਸ ਦੇ ਰਾਹੀਂ ਬਾਈਡੇਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਖੇਤਰ 'ਚ ਗਠਜੋੜ ਨੂੰ ਮਜਬੂਤ ਕਰਨ 'ਚ ਮਦਦ ਕਰਨਗੇ। ਸੁਲਿਵਨ ਨੇ ਕਿਹਾ ਕਿ ਰੋਟਾ ਲਈ ਚੱਕੇ ਜਾਣ ਵਾਲੇ ਕਦਮਾਂ 'ਚੋਂ 'ਅਮਰੀਕਾ ਅਤੇ ਨਾਟੋ ਦੀ ਸਮੁੰਦਰੀ ਮੌਜੂਦਗੀ ਨੂੰ ਵਧਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਗਠਜੋੜ 'ਚ ਮਤਭੇਦਾਂ ਦੇ ਸੰਕੇਤਾਂ ਦਰਮਿਆਨ ਇਸ ਹਫਤੇ ਦੇ ਨਾਟੋ ਸਿਖਰ ਸੰਮੇਲਨ 'ਚ ਬਾਈਡੇਨ ਸਹਿਯੋਗੀਆਂ ਦਰਮਿਆਨ ਵਿਸ਼ਵਾਸ ਵਧਾਉਣ 'ਤੇ ਜ਼ੋਰ ਦੇਣਗੇ। ਅਮਰੀਕੀ ਰਾਸ਼ਟਰਪਤੀ ਜਰਮਨੀ ਤੋਂ ਸਪੇਨ ਆਏ ਹਨ ਜਿਥੇ ਉਹ ਜੀ-7 ਦੇਸ਼ਾਂ ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣ ਗਏ ਸਨ।

ਇਹ ਵੀ ਪੜ੍ਹੋ : EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar