ਸੋਸ਼ਲ ਮੀਡੀਆ ਕੰਪਨੀਆਂ ’ਤੇ ਭੜਕੇ ਬਾਈਡੇਨ, ਕਿਹਾ-ਲੈ ਰਹੀਆਂ ਲੋਕਾਂ ਦੀਆਂ ਜਾਨਾਂ

07/17/2021 9:57:17 PM

 ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਕੋਰੋਨਾ ਟੀਕਿਆਂ ਬਾਰੇ ਆਪਣੇ ਪਲੇਟਫਾਰਮ ’ਤੇ ਭੁਲੇਖਾਪਾਊ ਜਾਣਕਾਰੀ ਫੈਲਾਉਣ ਤੋਂ ਰੋਕਣ ’ਚ ਨਾਕਾਮ ਰਹਿ ਕੇ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਹਨ। ਬਾਈਡੇਨ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ, ਜਦੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਸਰਜਨ ਜਨਰਲ ਵਿਵੇਕ ਮੂਰਤੀ ਨੇ ਟੀਕਿਆਂ ਬਾਰੇ ਗਲਤ ਜਾਣਕਾਰੀ ਨੂੰ ਲੋਕਾਂ ਦੀ ਸਿਹਤ ਲਈ ਖਤਰਾ ਦੱਸਿਆ ਸੀ। ਅਮਰੀਕੀ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਇਨ੍ਹਾਂ ਟੀਕਿਆਂ ਨਾਲ ਵਾਇਰਸ ਨਾਲ ਮੌਤ ਤੇ ਗੰਭੀਰ ਤੌਰ ’ਤੇ ਬੀਮਾਰ ਹੋਣ ਤੋਂ ਤਕਰੀਬਨ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ। ਇਸ ਸਬੰਧੀ ਜਦੋਂ ਬਾਈਡੇਨ ਤੋਂ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਕੋਲ ਫੇਸਬੁੱਕ ਵਰਗੇ ਪਲੇਟਫਾਰਮਾਂ ਲਈ ਕੋਈ ਸੰਦੇਸ਼ ਹੈ, ਜਿਥੋਂ ਕੋਰੋਨਾ ਵੈਕਸੀਨ ਬਾਰੇ ਗਲਤ ਜਾਂ ਭੁਲੇਖਾਪਾਊ ਜਾਣਕਾਰੀ ਫੈਲ ਰਹੀ ਹੈ, ਇਸ ’ਤੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਜਾਨ ਲੈ ਰਹੇ ਹਨ।

ਇਹ ਵੀ ਪੜ੍ਹੋ : ਜਰਮਨੀ ’ਚ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੇ ਮਰਨ ਦਾ ਖਦਸ਼ਾ

ਉਨ੍ਹਾਂ ਕਿਹਾ ਕਿ ਸਾਡੇ ਇਥੇ ਸਿਰਫ ਉਨ੍ਹਾਂ ਲੋਕਾਂ ’ਚ ਮਹਾਮਾਰੀ ਹੈ, ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ। ਮੂਰਤੀ ਨੇ ਵੀਰਵਾਰ ਕਿਹਾ ਸੀ ਕਿ ਕੋਰੋਨਾ ਬਾਰੇ ਗਲਤ ਜਾਣਕਾਰੀ ਜਾਨਲੇਵਾ ਹੈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਕਿਸੇ ਸਮੱਸਿਆ ਬਾਰੇ ਅਜਿਹੀਆਂ ਬਹੁਤ ਜ਼ਿਆਦਾ ਜਾਣਕਾਰੀਆਂ ਨੂੰ ਦੱਸਿਆ ਹੈ, ਜੋ ਆਮ ਤੌਰ ’ਤੇ ਭਰੋਸੇਯੋਗ ਨਹੀਂ ਹੁੰਦੀਆਂ, ਤੇਜ਼ੀ ਨਾਲ ਫੈਲਦੀਆਂ ਹਨ ਤੇ ਜਿਸ ਨਾਲ ਕਿਸੇ ਹੱਲ ’ਤੇ ਪਹੁੰਚਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

ਬਾਈਡੇਨ ਨੇ ਵ੍ਹਾਈਟ ਹਾਊਸ ’ਚ ਕਿਹਾ ਕਿ ਗਲਤ ਸੂਚਨਾ ਨਾਲ ਸਾਡੇ ਦੇਸ਼ ਦੀ ਸਿਹਤ ਨੂੰ ਗੰਭੀਰ ਖਤਰਾ ਪਹੁੰਚਦਾ ਹੈ। ਸਾਨੂੰ ਇਕ ਦੇਸ਼ ਦੇ ਤੌਰ ’ਤੇ ਗ਼ਲਤ ਜਾਣਕਾਰੀ ਨਾਲ ਲੜਨਾ ਚਾਹੀਦਾ ਹੈ। ਜ਼ਿੰਦਗੀਆਂ ਇਸ ਦੇ ਭਰੋਸੇ ਹਨ। ਸਿਹਤ ਨੂੰ ਲੈ ਕੇ ਗਲਤ ਜਾਣਕਾਰੀਆਂ ਫੈਲਾਉਣ ’ਚ ਇੰਟਰਨੈੱਟ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਮੂਰਤੀ ਨੇ ਕਿਹਾ ਕਿ ਟੈਕਨਾਲੋਜੀ ਕੰਪਨੀਆਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਗਲਤ ਸੂਚਨਾ ਫੈਲਾਉਣ ਤੋਂ ਰੋਕਣ ਲਈ ਆਪਣੇ ਉਤਪਾਦਾਂ ਤੇ ਸਾਫਟਵੇਅਰ ’ਚ ਸਾਰਥਿਕ ਬਦਲਾਅ ਕਰਨਾ ਚਾਹੀਦਾ ਹੈ।

ਇਸ ਸਾਰੇ ਘਟਨਾਚੱਕਰ ਦਰਮਿਆਨ ਫੇਸਬੁੱਕ ਦੇ ਬੁਲਾਰੇ ਡੇਨੀ ਲੀਵਰ ਨੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਦੋਸ਼ਾਂ ਤੋਂ ਹੈਰਾਨ ਨਹੀਂ ਹੋਵਾਂਗੇ, ਜੋ ਤੱਥਾਂ ’ਤੇ ਆਧਾਰਿਤ ਨਹੀਂ ਹਨ। ਅਸਲ ਤੱਥ ਇਹ ਹੈ ਕਿ ਦੋ ਅਰਬ ਤੋਂ ਵੱਧ ਲੋਕਾਂ ਨੇ ਫੇਸਬੁੱਕ ’ਤੇ ਕੋਰੋਨਾ ਤੇ ਟੀਕਿਆਂ ’ਤੇ ਪ੍ਰਮਾਣਿਕ ਜਾਣਕਾਰੀ ਦੇਖੀ, ਜੋ ਇੰਟਰਨੈੱਟ ’ਤੇ ਕਿਸੇ ਵੀ ਹੋਰ ਪਲੇਟਫਾਰਮ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ 33 ਲੱਖ ਤੋਂ ਵੱਧ ਲੋਕਾਂ ਨੇ ਸਾਡੇ ਉਸ ਵੈਕਸੀਨ ਟੂਲ ਦੀ ਵਰਤੋਂ ਕੀਤੀ ਹੈ, ਜਿਸ ’ਚ ਇਹ ਜਾਣਕਾਰੀ ਦਿੱਤੀ ਗਈ ਕਿ ਕਿੱਥੇ ਤੇ ਕਿਵੇਂ ਟੀਕਾ ਲਗਵਾਈਏ। ਤੱਥ ਦਿਖਾਉੇਂਦੇ ਹਨ ਕਿ ਫੇਸਬੁੱਕ ਜ਼ਿੰਦਗੀਆਂ ਨੂੰ ਬਚਾਉਣ ’ਚ ਮਦਦ ਕਰ ਰਿਹਾ ਹੈ। ਟਵਿੱਟਰ ਨੇ ਆਪਣੇ ਪਲੇਟਫਾਰਮ ’ਚ ਲਿਖਿਆ ਕਿ ਵਿਸ਼ਵ ’ਚ ਕੋਰੋਨਾ ਫੈਲਣ ਦਰਮਿਆਨ ਅਸੀਂ ਪ੍ਰਮਾਣਿਕ ਸਿਹਤ ਜਾਣਕਾਰੀ ਵਧਾਉਣ ਲਈ ਕੰਮ ਰੱਖਾਂਗੇ ਤੇ ਇਸ ਮਹਾਮਾਰੀ ਨਾਲ ਲੜਨ ’ਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਾਂਗੇ।

ਇਹ ਵੀ ਪੜ੍ਹੋ : ਯੂ. ਕੇ. ’ਚ ਕੋਰੋਨਾ ਮੁੜ ਮਚਾ ਰਿਹਾ ਕਹਿਰ, ਰੋਜ਼ਾਨਾ ਵੱਡੀ ਗਿਣਤੀ ਮਾਮਲੇ ਆ ਰਹੇ ਪਾਜ਼ੇਟਿਵ   

 

Manoj

This news is Content Editor Manoj