ਬਾਈਡੇਨ ਦਾ ਦਾਅਵਾ, ‘ਇਜ਼ਰਾਇਲ ’ਤੇ ‘ਜਲਦ ਤੋਂ ਜਲਦ’ ਹਮਲਾ ਕਰ ਸਕਦੈ ਈਰਾਨ’

04/13/2024 1:24:25 AM

ਵਾਸ਼ਿੰਗਟਨ (ਬਿਊਰੋ)– ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ‘ਜਲਦ ਤੋਂ ਜਲਦ’ ਇਜ਼ਰਾਇਲ ’ਤੇ ਹਮਲਾ ਕਰੇਗਾ।

ਜਦੋਂ ਬਾਈਡੇਨ ਨੂੰ ਪੁੱਛਿਆ ਗਿਆ ਕਿ ਇਜ਼ਰਾਇਲ ’ਤੇ ਈਰਾਨੀ ਹਮਲਾ ਕਿੰਨੀ ਜਲਦੀ ਹੋਵੇਗਾ ਤਾਂ ਉਨ੍ਹਾਂ ਕਿਹਾ, ‘‘ਮੈਂ ਸੁਰੱਖਿਅਤ ਜਾਣਕਾਰੀ ’ਚ ਨਹੀਂ ਜਾਣਾ ਚਾਹੁੰਦਾ ਪਰ ਮੇਰੀ ਉਮੀਦ ਜਲਦ ਤੋਂ ਜਲਦ ਹੋਣ ਦੀ ਹੈ।’’

ਇਹ ਪੁੱਛੇ ਜਾਣ ’ਤੇ ਕਿ ਇਸ ਸਮੇਂ ਈਰਾਨ ਲਈ ਉਨ੍ਹਾਂ ਦਾ ਸੁਨੇਹਾ ਕੀ ਹੈ? ਰਾਸ਼ਟਰਪਤੀ ਨੇ ਕਿਹਾ, ‘‘ਕੁਝ ਨਹੀਂ।’’

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਸੂਹਾ ਦੇ ਨੌਜਵਾਨਾਂ ਦੀ ਮੌਤ, ਪਰਿਵਾਰਾਂ ਦੇ ਸਨ ਇਕਲੌਤੇ

ਪੱਤਰਕਾਰਾਂ ਵਲੋਂ ਇਹ ਆਖੇ ਜਾਣ ’ਤੇ ਕਿ ਅਮਰੀਕੀ ਫੌਜੀ ਖ਼ਤਰੇ ’ਚ ਹਨ ਤਾਂ ਬਾਈਡੇਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਇਜ਼ਰਾਇਲ ਦੀ ਰੱਖਿਆ ਲਈ ਸਮਰਪਿਤ ਹੈ।

ਉਨ੍ਹਾਂ ਕਿਹਾ ਕਿ ਉਹ ਇਜ਼ਰਾਇਲ ਦੀ ਰੱਖਿਆ ਲਈ ਸਮਰਪਿਤ ਹਨ। ਉਹ ਇਜ਼ਰਾਇਲ ਦਾ ਸਮਰਥਨ ਕਰਨਗੇ, ਉਹ ਇਜ਼ਰਾਇਲ ਦੀ ਰੱਖਿਆ ’ਚ ਮਦਦ ਕਰਨਗੇ ਤੇ ਈਰਾਨ ਸਫ਼ਲ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh