ਪਿੰਗਲਵਾੜਾ ਦੀ ਸੇਵਾਦਾਰ ਬੀਬੀ ਇੰਦਰਜੀਤ ਕੌਰ ਦਾ ਵਿਕਟੋਰੀਆ ਸੰਸਦ ‘ਚ ਸਨਮਾਨ

12/22/2019 11:42:27 AM

ਮੈਲਬੋਰਨ, (ਮਨਦੀਪ ਸਿੰਘ ਸੈਣੀ)- ਸਰੀਰਕ, ਅਪਾਹਿਜ, ਨਿਆਸਰਿਆਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਕਾਰਜ਼ਸ਼ੀਲ ਸੰਸਥਾ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ` ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅੱਜ-ਕੱਲ ਆਸਟ੍ਰੇਲੀਆ ਫੇਰੀ ‘ਤੇ ਹਨ।

ਬੀਤੇ ਦਿਨੀਂ ਊਰਜਾ ਅਤੇ ਵਾਤਾਵਰਣ ਮਹਿਕਮੇ ਸੰਬੰਧੀ ਮੰਤਰੀ ਲਿੱਲੀ ਡੀ` ਐਮਬਰੋਸਿਓ ਦੇ ਸੱਦੇ ‘ਤੇ ਡਾ. ਇੰਦਰਜੀਤ ਕੌਰ ਵਿਕਟੋਰੀਆ ਸੰਸਦ ਵਿੱਚ ਪੁੱਜੇ। ਡਾ. ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਪਿੰਗਲਵਾੜਾ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੱਤਾ।ਇਸ ਮੌਕੇ ਮੰਤਰੀ ਲਿੱਲੀ ਡੀ` ਐਮਬਰੋਸਿਓ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਅਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਨਾਲ ਸੰਬੰਧਿਤ ਕਿਤਾਬਾਂ ਤੇ ਟੀ ਸ਼ਰਟ ਭੇਂਟ ਕੀਤੀ ਗਈ। ਸੰਬੰਧਿਤ ਮੰਤਰੀ ਵੱਲੋਂ ਪਿੰਗਲਵਾੜਾ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਬੀਬੀ ਇੰਦਰਜੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।

PunjabKesari

ਵਿਕਟੋਰੀਅਨ ਪਾਰਲੀਮੈਂਟ ਵਿੱਚ ਹੀ ਰੱਖੇ ਗਏ ਦੂਜੇ ਸਮਾਗਮ ਵਿੱਚ ਡਾ. ਇੰਦਰਜੀਤ ਕੌਰ ਨੇ ਮੈਂਬਰ ਪਾਰਲੀਮੈਂਟ ਰੌਬ ਮਿੱਚਲ ਨਾਲ ਵੀ ਮੁਲਾਕਾਤ ਕੀਤੀ। ਰੌਬ ਮਿੱਚਲ ਨੇ ਡਾ. ਇੰਦਰਜੀਤ ਕੌਰ ਦਾ ਸਵਾਗਤ ਕਰਦਿਆਂ ਕੌਮੀ ਪੱਧਰ ‘ਤੇ ਅਪਾਹਿਜ ਲੋਕਾਂ ਲਈ ਸ਼ੁਰੂ ਕੀਤੀ ਜਾਣ ਵਾਲੀ ਵਿਸ਼ੇਸ਼ ਯੋਜਨਾ ਬਾਰੇ ਜਾਣੂੰ ਕਰਵਾਇਆ । ਇਸ ਮੌਕੇ ਸੰਸਦ ਮੈਂਬਰ ਵੱਲੋਂ ਬੀਬੀ ਇੰਦਰਜੀਤ ਕੌਰ ਨੂੰ ਆਸਟ੍ਰੇਲ਼ੀਆਈ ਝੰਡਾ ਭੇਂਟ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ, ਗੁਰਿੰਦਰ ਕੌਰ, ਆਸਟ੍ਰੇਲੀਆਈ ਮਲਟੀਕਲਚਰਲ ਸੰਸਥਾ ਅਤੇ ਖਾਲਸਾ ਛਾਉਣੀ ਪਲ਼ੰਪਟਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਹਾਜ਼ਰ ਸਨ।

 


Related News