ਭੋਜਪੁਰੀ ਗੀਤ ''ਤੂ ਲਗਾਵੇਲੂ ਜਬ ਲਿਪਿਸਟਿਕ'' ''ਤੇ ਖੂਬ ਨੱਚੇ ਵਿਦੇਸ਼ੀ, ਵੀਡੀਓ ਵਾਇਰਲ

06/14/2019 4:41:59 PM

ਲੰਡਨ (ਏਜੰਸੀ)- ਭੋਜਪੁਰੀ ਗੀਤ ਸਿਰਫ ਯੂ.ਪੀ. ਅਤੇ ਬਿਹਾਰ ਵਿਚ ਹੀ ਨਹੀਂ ਸਗੋਂ ਦੇਸ਼ ਅਤੇ ਦੁਨੀਆ ਵਿਚ ਵੀ ਕਾਫੀ ਪ੍ਰਸਿੱਧ ਹਨ। ਇਸ ਦੀ ਇਕ ਤਾਜ਼ਾ ਉਦਾਹਰਣ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕੁਝ ਵਿਦੇਸ਼ੀ ਲੋਕ ਭੋਜਪੁਰੀ ਦੇ ਸਭ ਤੋਂ ਹਿੱਟ ਗੀਤ 'ਤੂ ਲਗਾਵੇਲੂ ਜਬ ਲਿਪਿਸਟਿਕ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਨਜ਼ਾਰਾ ਲੰਡਨ ਦਾ ਹੈ। ਇਹ ਵੀਡੀਓ ਉਸ ਵੇਲੇ ਬਣਾਈ ਗਈ ਸੀ, ਜਦੋਂ ਪਿਛਲੇ ਦਿਨੀਂ ਵਿਸ਼ਵ ਕੱਪ ਮੈਚਾਂ ਵਿਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਿਥੋਂ ਦੀ ਹੈ ਪਰ ਇੰਨਾ ਤਾਂ ਤੈਅ ਹੈ ਕਿ ਇਹ ਗੀਤ ਭੋਜਪੁਰੀ ਹੈ ਅਤੇ ਵਿਦੇਸ਼ੀ ਮਹਿਮਾਨ ਇਸ ਗੀਤ 'ਤੇ ਪੂਰੀ ਮਸਤੀ ਵਿਚ ਡਾਂਸ ਕਰ ਰਹੇ ਹਨ।

ਇਸ ਵਾਇਰਲ ਵੀਡੀਓ ਬਾਰੇ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਵੀਡੀਓ ਬਰਲਿਨ ਦੀ ਹੈ। ਬਰਲਿਨ ਵਿਚ 7 ਤੋਂ 10 ਜੂਨ 2019 ਵਿਚਾਲੇ ਕਾਰਨੀਵਲ ਆਫ ਕਲਚਰਸ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਸੜਕਾਂ 'ਤੇ ਹਜ਼ਾਰਾਂ ਲੋਕ ਇਕੱਠੇ ਹੋਏ। ਕਾਰਨੀਵਲ ਵਿਚ ਹਿੰਦੀ ਅਤੇ ਇੰਗਲਿਸ਼ ਦੇ ਨਾਲ ਹੀ ਭੋਜਪੁਰੀ ਗੀਤ ਵੀ ਖੂਬ ਚਲਾਏ ਗਏ। ਇਸ ਇਵੈਂਟ ਦੀਆਂ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ ਵਿਚੋਂ ਕੁਝ ਵੀਡੀਓ ਵਿਚ ਵਿਦੇਸ਼ੀ ਲੋਕ ਰਸਮੀ ਰਾਜਸਥਾਨੀ ਪਹਿਰਾਵੇ ਵਿਚ ਵੀ ਨਜ਼ਰ ਆ ਰਹੇ ਹਨ।

Sunny Mehra

This news is Content Editor Sunny Mehra