ਭਾਈ ਸਤਵਿੰਦਰ ਸਿੰਘ ਬਾਜਵਾ ਬਣੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਪ੍ਰਧਾਨ

06/15/2020 10:12:31 AM

ਰੋਮ, (ਕੈਂਥ)- ਇਟਲੀ 'ਚ ਇਕ ਲੰਬੇ ਅਰਸੇ ਤੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਢੁਕਵੀਂ ਕੋਸ਼ਿਸ਼ ਕਰਨ ਵਾਲੀ ਸੰਸਥਾ 'ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ' ਇਟਲੀ ਦਾ ਪੁਨਰ ਗਠਨ ਕੀਤਾ ਗਿਆ ਹੈ। ਇਸ ਸਬੰਧੀ (ਵੀਨਸ)ਇਟਲੀ ਨੇੜਲੇ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ (ਵਿਚੈਂਸਾ) ਵਿਖੇ ਇਟਲੀ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹੋਈ ਮੀਟਿੰਗ ਦੌਰਾਨ ਸਾਰਿਆਂ ਦੀ ਸਹਿਮਤੀ ਦੇ ਨਾਲ਼ ਭਾਈ ਸਤਵਿੰਦਰ ਸਿੰਘ ਬਾਜਵਾ ਨੂੰ ਸੰਸਥਾ ਦੇ ਪ੍ਰਧਾਨ ਚੁਣ ਲਿਆ ਗਿਆ ਹੈ।

ਇਸ ਤੋਂ ਪਹਿਲਾ ਭਾਈ ਹਰਵੰਤ ਸਿੰਘ ਦਾਦੂਵਾਲ ਇਹ ਜ਼ਿੰਮੇਵਾਰੀ ਨਿਭਾਅ ਰਹੇ ਸਨ। ਭਾਈ ਇਕਬਾਲ ਸਿੰਘ ਸੋਢੀ ਨੂੰ ਸੰਸਥਾ ਦੇ ਦੁਬਾਰਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਜਦੋਂ ਕਿ ਭਾਈ ਬਲਜਿੰਦਰ ਸਿੰਘ ਜਨਰਲ ਸਕੱਤਰ ,ਭਾਈ ਕੁਲਵਿੰਦਰ ਸਿੰਘ  ਖਜਾਨਚੀ, ਭਾਈ ਸੁਰਜੀਤ ਸਿੰਘ ਖੰਡੇਵਾਲਾ ਮੁੱਖ ਬੁਲਾਰਾ ਅਤੇ ਭਾਈ ਪਰਗਟ ਸਿੰਘ ਗਿੱਲ ਮੀਡੀਆ ਸਲਾਹਕਾਰ ਵਜੋਂ ਚੁਣੇ ਗਏ ਹਨ। ਇਸੇ ਪ੍ਰਕਾਰ ਭਾਈ ਹਰਬੰਤ ਸਿੰਘ ਦਾਦੂਵਾਲ,ਭਾਈ ਸਤਨਾਮ ਸਿੰਘ ਨੋਵੇਲਾਰਾ,ਹਰਦੇਵ ਸਿੰਘ ਭੱਟੀ,ਮੇਜਰ ਸਿੰਘ,ਭਾਈ ਜਸਪਾਲ ਸਿੰਘ,ਬਲਦੇਵ ਸਿੰਘ ,ਡਾ. ਜਸਵੀਰ ਸਿੰਘ,ਹਰੀ ਸਿੰਘ ,ਭਗਵਾਨ ਸਿੰਘ,ਗੁਰਜੀਤ ਸਿੰਘ,ਰਾਜਵਿੰਦਰ ਸਿੰਘ ਰਾਜਾ ਲਵੀਨੀਓ ਆਦਿ ਮੈਂਬਰ ਬਣਾਏ ਗਏ ਹਨ। ਸੰਸਥਾ ਦੇ ਨਵੇਂ ਚੁਣੇ ਗਏ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਟਲੀ ਦੀ ਸੰਗਤ ਦੁਆਰਾ ਦਿੱਤੀ ਗਈ। ਇਸ ਵਡੇਰੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਨਦੇਹੀ ਨਾਲ਼ ਯਤਨ ਕਰਨਗੇ ਅਤੇ ਇਟਲੀ 'ਚ ਸਿੱਖੀ ਪ੍ਰਚਾਰ ਦੇ ਨਾਲ਼ ਨਾਲ਼ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੇ ਲਈ ਲੋੜੀਂਦੇ ਉਪਰਾਲੇ ਕਰਨਗੇ। ਉਨ੍ਹਾਂ ਇਸ ਪੰਥਕ ਕਾਰਜ ਲਈ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਅਤੇ ਪੰਥਕ ਜਥੇਬੰਦੀਆਂ ਨੂੰ ਇਕ ਮੰਚ ਤੇ ਇਕਜੁੱਟ ਹੋ ਕੇ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ।


Lalita Mam

Content Editor

Related News