ਸਾਊਦੀ ਕਿੰਗ ਦੇ ਜਹਾਜ਼ ਦਾ ਐਸਕੇਲੇਟਰ ਮਾਸਕੋ ਹਵਾਈ ਅੱਡੇ 'ਤੇ ਹੋਇਆ ਖਰਾਬ(ਵੀਡੀਓ)

10/06/2017 5:37:27 PM

ਮਾਸਕੋ (ਬਿਊਰੋ)— ਸੀਰੀਆ ਨੂੰ ਲੈ ਕੇ ਸਾਊਦੀ ਅਰਬ ਅਤੇ ਰੂਸ ਭਾਵੇਂ ਵੱਖ-ਵੱਖ ਧੜਿਆਂ ਵਿਚ ਖੜ੍ਹੇ ਨਜ਼ਰ ਆਉਂਦੇ ਹੋਣ ਪਰ ਸਾਊਦੀ ਕਿੰਗ ਸਲਮਾਨ ਦੇ ਮੌਜੂਦਾ ਰੂਸੀ ਦੌਰੇ ਨੇ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤੀ ਦਿੱਤੀ ਹੈ।
ਇਹ ਗੱਲ ਵੱਖਰੀ ਹੈ ਕਿ ਜਦੋਂ ਸਾਊਦੀ ਕਿੰਗ ਰੂਸ ਦੇ ਹਵਾਈ ਅੱਡੇ 'ਤੇ ਉੱਤਰੇ ਤਾਂ ਉਹ ਸ਼ਰਮਨਾਕ ਹਾਲਾਤ ਵਿਚ ਫਸ ਗਏ ਕਿਉਂਕਿ ਕਿੰਗ ਸਲਮਾਨ ਜਿਸ ਸੋਨੇ ਦੇ ਐਸਕੇਲੇਟਰ ਦੀ ਮਦਦ ਨਾਲ ਜਹਾਜ਼ ਤੋਂ ਉੱਤਰ ਰਹੇ ਸਨ, ਉਹ ਖਰਾਬ ਹੋ ਗਿਆ ਸੀ।
ਇਸ ਸਥਿਤੀ ਵਿਚ ਰੂਸ ਦੇ ਸ਼ਾਹੀ ਮਹਿਮਾਨ ਸਾਊਦੀ ਕਿੰਗ ਸਲਮਾਨ ਐਸਕੇਲੇਟਰ ਦੇ ਵਿਚ ਹੀ ਖੜ੍ਹੇ ਰਹਿ ਗਏ। ਉਹ ਲੱਗਭਗ 20 ਸੈਕੰਡ ਤੱਕ ਐਸਕੇਲੇਟਰ 'ਤੇ ਉਂਝ ਹੀ ਖੜ੍ਹੇ ਰਹੇ। ਜਲਦੀ ਨਾਲ ਸੁਰੱਖਿਆ ਕਰਮੀ ਉਨ੍ਹਾਂ ਕੋਲ ਪਹੁੰਚੇ ਅਤੇ ਬੰਦ ਪੈ ਚੁੱਕੇ ਐਸਕੇਲੇਟਰ ਤੋਂ ਉਨ੍ਹਾਂ ਨੂੰ ਹੌਲੀ-ਹੌਲੀ ਥੱਲੇ ਉਤਾਰਿਆ। ਇਸ ਸ਼ਰਮਨਾਕ ਸਥਿਤੀ ਦਾ ਸਾਹਮਣਾ  ਕਰਨ ਮਗਰੋਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਦੋਹਾਂ ਵਿਚਕਾਰ ਕਈ ਮੁੱਦਿਆਂ 'ਤੇ ਖਾਸ ਸਮਝੌਤੇ ਹੋਏ। ਇਸ ਤਰ੍ਹਾਂ ਦੀ ਸਥਿਤੀ ਦਾ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ।