ਵਿਗਿਆਨੀਆਂ ਦਾ ਦਾਅਵਾ, ਇਸ ਜਾਨਵਰ ਦੇ ਖੂਨ ਨਾਲ ਬਣ ਸਕਦੈ ਕੋਰੋਨਾ ਦਾ ਟੀਕਾ

04/20/2020 1:34:04 PM

ਬ੍ਰਸੇਲਸ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਇਲਾਜ ਦੀ ਵੈਕਸੀਨ ਲੱਭਣ ਲਈ ਵਿਗਿਆਨੀ ਦਿਨ-ਰਾਤ ਰਿਸਰਚ ਕਰ ਰਹੇ ਹਨ। ਇਸ ਦੌਰਾਨ ਜਾਨਵਰ ਤੋਂ ਇਨਸਾਨ ਵਿਚ ਫੈਲਣ ਵਾਲੇ ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਹੁਣ ਵਿਗਿਆਨੀ ਜਾਨਵਰਾਂ ਦੀ ਹੀ ਮਦਦ ਲੈਣ ਦੀ ਤਿਆਰੀ ਵਿਚ ਜੁਟੇ ਹਨ। ਬੈਲਜੀਅਮ ਦੇ ਕੁਝ ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਹੈਕਿ ਅਮਰੀਕਾ ਵਿਚ ਪਾਈ ਜਾਣ ਵਾਲੀ ਊਠ ਦੀ ਇਕ ਪ੍ਰਜਾਤੀ (ਲਾਮਾ) ਦੇ ਖੂਨ ਤੋਂ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕੀਤੀ ਜਾ ਸਕਦੀ ਹੈ।

PunjabKesari

'ਵੀਲਾਮਜ਼ ਇੰਸਟੀਚਿਊਟ ਫੌਰ ਬਾਇਓਤਕਨਾਲੌਜੀ' ਦੇ ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਲਾਮਾ ਦੇ ਖੂਨ ਨਾਲ ਕੋਰੋਨਾਵਾਇਰਸ ਦੇ ਕਹਿਰ ਨੂੰ ਕਿਰਿਆਹੀਣ ਕੀਤਾ ਜਾ ਸਕਦਾ ਹੈ। ਕੋਵਿਡ-19 ਦੇ ਫੈਮਿਲੀ ਵਾਇਰਸ MERS ਅਤੇ SARS ਦੇ ਮਾਮਲਿਆਂ ਵਿਚ ਵੀ ਲਾਮਾ ਦੇ ਖੂਨ ਵਿਚ ਮੌਜੂਦ ਐਂਟੀਬੌਡੀ ਪ੍ਰਭਾਵੀ ਸਾਬਤ ਹੋਏ ਸਨ। ਭਾਵੇਂਕਿ ਉਹ ਸ਼ੋਧ ਐੱਚ.ਆਈ.ਵੀ. ਦੀ ਰਿਸਰਚ ਦਾ ਇਕ ਹਿੱਸਾ ਸੀ। ਰਿਸਰਚ ਦਾ ਕਹਿਣਾ ਹੈ ਕਿ ਲਾਮਾ ਦੇ ਐਂਟੀਬੌਡੀਜ਼ ਇਨਸਾਨਾਂ ਦੇ ਐਂਡੀਬੌਡੀਜ਼ ਦੀ ਤੁਲਨਾ ਵਿਚ ਕਾਫੀ ਛੋਟੇ ਹੁੰਦੇ ਹਨ। ਛੋਟੇ ਐਂਟੀਬੌਡੀਜ਼ ਹੋਣ ਕਾਰਨ ਵਾਇਰੋਲੌਜੀਸਟ ਖੂਨ ਵਿਚ ਮੌਜੂਦ ਛੋਟੇ ਅਣੂਆਂ ਦੀ ਮਦਦ ਲੈ ਕੇ ਕੋਵਿਡ-19 ਦੇ ਵਿਰੁੱਧ ਵੈਕਸੀਨ ਜਾਂ ਦਵਾਈ ਬਣਾ ਸਕਦੇ ਹਨ। ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਨੈਨੋਬੌਡੀ ਤਕਨਾਲੌਜੀ' ਕਹਿੰਦੇ ਹਨ।

PunjabKesari

ਦੱਖਣੀ ਕੋਰੀਆ ਵਿਚ ਹੋਈ ਇਕ ਹੋਰ ਰਿਸਰਚ ਦੇ ਮੁਤਾਬਕ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਨੇਵਲੇ ਦੀ ਇਕ ਪ੍ਰਜਾਤੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜਰਨਲ ਸੇਲ ਹੋਸਟ ਐਂਡ ਮਾਈਕ੍ਰੋਬ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਨੇਵਲੇ ਦੀ ਪ੍ਰਜਾਤੀ 'ਤੇ ਕੋਵਿਡ-19 ਦਾ ਅਸਰ ਬਿਲਕੁੱਲ ਇਨਸਾਨਾਂ ਵਰਗਾ ਹੀ ਪ੍ਰਤੀਤ ਹੁੰਦਾ ਹੈ। ਇਸ ਲਈ ਕੋਰੋਨਾ ਦੀ ਐਂਟੀ ਵਾਇਰਸ ਦਵਾਈ ਤਿਆਰ ਕਰਨ ਵਿਚ ਇਸ ਦੀ ਕਾਫੀ ਮਦਦ ਲਈ ਜਾ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਕਮੀ, ਕੁੱਲ 82,747 ਲੋਕ ਇਨਫੈਕਟਿਡ

ਇੱਥੇ ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਕਮੀ, ਕੁੱਲ 82,747 ਲੋਕ ਇਨਫੈਕਟਿਡਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 24 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚੋਂ ਡੇਢ ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਹੁਣ ਤੱਕ 40,000 ਤੋਂ ਵਧੇਰੇ ਲੋਕ ਇਸ ਵਾਇਰਸ ਕਾਰਨ ਮਰ ਚੁੱਕੇ ਹਨ। ਇਸ ਦੇ ਇਲਾਵਾ ਇਟਲੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ ਹੁਣ ਵੱਧ ਕੇ 17 ਹਜ਼ਾਰ ਦੇ ਪਾਰ ਹੋ ਚੁੱਕਾ ਹੈ ਜਦਕਿ 500 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News